ਜ਼ਰੂਰੀ ਚੇਤਾਵਨੀ

ਪੋਰਟੇਬਲ ਬੈਟਰੀ ਪ੍ਰੋਗਰਾਮ

ਯੋਗਤਾ ਪ੍ਰਾਪਤ ਗਾਹਕਾਂ ਲਈ ਪੋਰਟੇਬਲ ਬੈਟਰੀਆਂ ਦਾ ਬੈਕਅੱਪ ਲਓ

ਪ੍ਰੋਗਰਾਮ ਬਾਰੇ ਸੰਖੇਪ ਜਾਣਕਾਰੀ

ਪੋਰਟੇਬਲ ਬੈਟਰੀ ਪ੍ਰੋਗਰਾਮ (Portable Battery Program, PBP) ਉਹਨਾਂ ਲੋਕਾਂ ਨੂੰ ਵਾਧੂ ਸਹਾਇਤਾ ਪ੍ਰਦਾਨ ਕਰਦਾ ਹੈ ਜੋ ਮੈਡੀਕਲ ਲੋੜਾਂ ਲਈ ਬਿਜਲੀ ‘ਤੇ ਨਿਰਭਰ ਕਰਦੇ ਹਨ। ਇਸ ਪ੍ਰੋਗਰਾਮ ਦੇ ਜ਼ਰੀਏ, ਯੋਗ ਗਾਹਕ ਬੈਕਅੱਪ ਪੋਰਟੇਬਲ ਬੈਟਰੀਆਂ ਪ੍ਰਾਪਤ ਕਰ ਸਕਦੇ ਹਨ। ਇਹ ਬੈਟਰੀਆਂ ਕਟੌਤੀ ਦੇ ਦੌਰਾਨ ਮੈਡੀਕਲ ਉਪਕਰਣਾਂ, ਸਹਾਇਕ ਤਕਨੀਕ ਅਤੇ ਸਥਾਈ ਮੈਡੀਕਲ ਉਪਕਰਣਾਂ ਨੂੰ ਬਿਜਲੀ ਪ੍ਰਦਾਨ ਕਰਨ ਵਿੱਚ ਮਦਦ ਕਰ ਸਕਦੀਆਂ ਹਨ। 

ਇਹ ਕਿਵੇਂ ਕੰਮ ਕਰਦਾ ਹੈ

  1. ਜੇਕਰ ਤੁਸੀਂ ਪਹਿਲਾਂ ਤੋਂ ਹੀ ਯੋਗ ਹੋ, ਤਾਂ ਕਿਸੇ ਕਾਰਵਾਈ ਦੀ ਲੋੜ ਨਹੀਂ ਹੈ। ਸਾਡੇ ਪ੍ਰੋਗਰਾਮ ਦੇ ਭਾਗੀਦਾਰ ਮੁਲਾਂਕਣ ਕਰਨ ਲਈ ਸਿੱਧੇ ਪਹੁੰਚ ਕਰਨਗੇ।
  2. ਮੁਲਾਂਕਣ ਦੇ ਆਧਾਰ ‘ਤੇ, ਤੁਹਾਡੀ ਬਿਜਲੀ ਦੀਆਂ ਲੋੜਾਂ ਮੁਤਾਬਕ ਤੁਹਾਡੇ ਲਈ ਇੱਕ ਸਹੀ ਪੋਰਟੇਬਲ ਬੈਟਰੀ ਦੀ ਚੌਣ ਕੀਤੀ ਜਾਵੇਗੀ।
  3. ਅਸੀਂ ਬੈਟਰੀ ਪਹੁੰਚਾਉਂਦੇ ਹਾਂ। 

 

ਜੇਕਰ ਤੁਹਾਡੀ ਬਿਜਲੀ ਦੀ ਲੋੜ ਪੋਰਟੇਬਲ ਬੈਟਰੀ ਦੀ ਸਮਰੱਥਾ ਤੋਂ ਵੱਧ ਹੈ, ਤਾਂ ਤੁਹਾਨੂੰ ਸਹਾਇਤਾ ਲਈ Disability Disaster Access & Resources Program ਕੋਲ ਭੇਜਿਆ ਜਾਵੇਗਾ।

ਯੋਗਤਾ

ਤੁਸੀਂ ਪੋਰਟੇਬਲ ਬੈਟਰੀ ਪ੍ਰੋਗਰਾਮ (Portable Battery Program, PBP) ਲਈ ਯੋਗਤਾ ਪ੍ਰਾਪਤ ਕਰ ਸਕਦੇ ਹੋ, ਜੇਕਰ ਤੁਸੀਂ:

  • ਕਿਸੇ ਮੈਡੀਕਲ ਉਪਕਰਣ, ਸਹਾਇਕ ਤਕਨਾਲੋਜੀ ਜਾਂ ਸਥਾਈ ਮੈਡੀਕਲ ਉਪਕਰਣ ‘ਤੇ ਨਿਰਭਰ ਹੋ
  • ਇੱਕ Medical Baseline ਜਾਂ ਸਵੈ-ਪਛਾਣ ਵਾਲੇ ਕਮਜ਼ੋਰ ਗਾਹਕਹੋ
  • ਅਤੇ ਹੇਠ ਦੱਸੇ ਦਾ ਅਨੁਭਵ ਕੀਤਾ ਹੈ:
    • 2021 ਵਿੱਚ ਘੱਟੋ-ਘੱਟ ਇੱਕ ਜਨਤਾ ਦੀ ਸੁਰੱਖਿਆ ਲਈ ਬਿਜਲੀ ਬੰਦ (Public Safety Power Shutoffs) ਜਾਂ
    • 2022 ਤੋਂ ਪੰਜ ਜਾਂ ਵੱਧ Enhanced Powerline Safety Setting ਕਟੌਤੀਆਂ

ਪੋਰਟੇਬਲ ਬੈਟਰੀ ਸੁਰੱਖਿਆ

ਸੁਰੱਖਿਆ ਦੇ ਜੋਖਮਾਂ ਅਤੇ ਸੰਪਤੀ ਨੂੰ ਹੋਣ ਵਾਲੇ ਸੰਭਾਵੀ ਨੁਕਸਾਨ ਤੋਂ ਬਚੋ। ਇੱਕ ਪੋਰਟੇਬਲ ਬੈਟਰੀ ਨੂੰ ਚਲਾਉਣ ਵੇਲੇ:

 

  • ਹਮੇਸ਼ਾ ਨਿਰਮਾਤਾ ਦੁਆਰਾ ਨਿਰਧਾਰਤ ਹਦਾਇਤਾਂ ਦੀ ਪਾਲਣਾ ਕਰੋ
  • ਕਦੇ ਵੀ ਕਿਸੇ ਹੋਰ ਪਾਵਰ ਸਰੋਤ ਦੇ ਨਾਲ ਕਨੈਕਟ ਨਾ ਕਰੋ
  • ਇੱਕ ਸਾਫ਼, ਸੁੱਕੇ ਖੁਸ਼ਕ ਖੇਤਰ ਵਿੱਚ ਇਸਨੂੰ ਚਲਾਓ
  • ਇਹ ਸੁਨਿਸ਼ਚਿਤ ਕਰੋ ਕਿ ਉਪਕਰਣ ਦੀਆਂ ਬਿਜਲੀ ਸੰਬੰਧੀ ਲੋੜਾਂ ਤੁਹਾਡੀ ਪੋਰਟੇਬਲ ਬੈਟਰੀ ਦੁਆਰਾ ਸਮਰਥਿਤ ਹਨ
  • ਨਿਰਮਾਤਾ ਦੁਆਰਾ ਨਿਰਧਾਰਤ ਵਿਸ਼ੇਸ਼ਤਾਵਾਂ ਤੋਂ ਉੱਪਰ ਨਾ ਜਾਓ
  • ਬੈਟਰੀਆਂ ਦੇ ਨੇੜੇ ਸਿਗਰਟ ਨਾ ਪੀਓ ਜਾਂ ਅੱਗ ਨਾ ਲਗਾਓ
  • ਕਦੇ ਵੀ ਗਲੀਚੇ ਜਾਂ ਕਾਰਪੇਟ ਦੇ ਹੇਠਾਂ ਦੀ ਤਾਰਾਂ ਨੂੰ ਨਾ ਲੰਘਾਓ
  • ਘਰ ਦੇ ਅੰਦਰ ਇੰਧਣ ਸਟੋਰ ਨਾ ਕਰੋ

 

ਬੈਕਅਪ ਪਾਵਰ ਸੁਰੱਖਿਆ ਬਾਰੇ ਹੋਰ ਜਾਣੋ।

ਸਰੋਤ ਭਾਗੀਦਾਰ

ਕਟੌਤੀ ਸਰੋਤਾਂ ਬਾਰੇ ਹੋਰ

Community Wildfire Safety Program

ਅਸੀਂ ਭਾਈਚਾਰਿਆਂ ਨੂੰ ਜੰਗਲ ਦੀ ਅੱਗ ਤੋਂ ਸੁਰੱਖਿਅਤ ਰੱਖਣ ਲਈ ਕੰਮ ਕਰ ਰਹੇ ਹਾਂ। ਅਸਰਦਾਰ ਹੋਣ ਦੇ ਬਾਵਜੂਦ, ਸਾਡੀਆਂ ਕੋਸ਼ਿਸ਼ਾਂ ਬਿਜਲੀ ਕਟੌਤੀ ਦਾ ਕਾਰਨ ਬਣ ਸਕਦੀਆਂ ਹਨ। 

ਭੋਜਨ, ਰਿਹਾਇਸ਼ ਅਤੇ ਆਵਾਜਾਈ

PSPS ਦੌਰਾਨ ਸਹਾਇਤਾ ਲੱਭੋ। ਇਸ ਵਿੱਚ ਹੋਟਲ ਵਿੱਚ ਠਹਿਰਨਾ, ਭੋਜਨ ਜਾਂ ਪਹੁੰਚਯੋਗ ਸਵਾਰੀਆਂ ਸ਼ਾਮਲ ਹੋ ਸਕਦੀਆਂ ਹਨ।  

ਕਾਉਂਟੀ-ਵਿਸ਼ੇਸ਼ ਸਰੋਤ

ਆਪਣੀ ਕਾਉਂਟੀ ਵਿੱਚ ਸੇਵਾਵਾਂ ਬਾਰੇ ਜਾਣਕਾਰੀ ਲੱਭੋ, ਜਿਵੇਂ ਕਿ ਸਥਾਨਕ ਫੂਡ ਬੈਂਕ ਜਾਂ ਮੀਲ ਆਨ ਵ੍ਹੀਲਜ਼ (Meals on Wheels)।