ਆਪਣੇ–ਆਪ ਲਈ ਪਛਾਣਿਆ ਗਿਆ ਸੰਵੇਦਨਸ਼ੀਲ ਪ੍ਰੋਗਰਾਮ (Self-Identified Vulnerable Program)

ਅਜਿਹੇ ਲੋਕਾਂ ਲਈ ਸਮਰਥਨ ਜਿਹਨਾਂ ਨੂੰ ਗੈਸ ਜਾਂ ਬਿਜਲੀ ਦੇ ਬਿਨਾਂ ਸਿਹਤ ਜਾਂ ਸੁਰੱਖਿਆ ਦਾ ਜੋਖਮ ਹੋਵੇਗਾ।

ਪ੍ਰੋਗਰਾਮ ਬਾਰੇ ਸੰਖੇਪ ਜਾਣਕਾਰੀ

ਜੇ ਕਿਸੇ ਕਟੌਤੀ ਦੇ ਬਿਨਾਂ ਤੁਹਾਡੀ ਸਿਹਤ ਜਾਂ ਸੁਰੱਖਿਆ ਖ਼ਤਰੇ ਵਿੱਚ ਹੋਵੇਗੀ ਅਤੇ ਤੁਸੀਂ Medical Baseline Program ਲਈ ਯੋਗ ਨਹੀਂ ਹੋ, ਤਾਂ ਅਸੀਂ ਮਦਦ ਕਰਨ ਲਈ ਹਾਜ਼ਰ ਹਾਂ। ਤੁਸੀਂ ਸਾਡੇ ਆਪਣੇ–ਆਪ ਲਈ ਪਛਾਣੇ ਗਏ ਸੰਵੇਦਨਸ਼ੀਲ ਪ੍ਰੋਗਰਾਮ (SIV) ਵਿੱਚ ਭਰਤੀ ਹੋ ਕੇ ਮਦਦ ਪ੍ਰਾਪਤ ਕਰ ਸਕਦੇ ਹੋ। ਸਮਰਥਨ ਵਿੱਚ ਸ਼ਾਮਲ ਹੋ ਸਕਦਾ ਹੈ:

 

  • ਜਨਤਕ ਸੁਰੱਖਿਆ ਲਈ ਬਿਜਲੀ ਬੰਦ ਰਹਿਣ (Public Safety Power Shutoffs (PSPS), ਵੱਡੀਆਂ ਐਮਰਜੰਸੀ ਸਥਿਤੀਆਂ ਅਤੇ ਇੱਕ ਤੋਂ ਜ਼ਿਆਦਾ ਦਿਨਾਂ ਲਈ ਕਟੌਤੀ ਦੇ ਦੌਰਾਨ ਸਾਧਾਰਨ ਸੀਮਾ ਤੋਂ ਜ਼ਿਆਦਾ ਅਤਿ-ਸਰਗਰਮ ਪਹੁੰਚ ਅਤੇ ਸਮਰਥਨ
  • ਜੇਕਰ ਤੁਸੀਂ ਪਿਛਲੀਆਂ PSPS ਸੂਚਨਾਵਾਂ ਦਾ ਜਵਾਬ ਨਹੀਂ ਦਿੰਦੇ ਹੋ ਤਾਂ PG&E ਤੁਹਾਡੇ ਦਰਵਾਜ਼ੇ ਦੀ ਘੰਟੀ ਵਜਾਏਗਾ ਜਾਂ ਦਰਵਾਜ਼ੇ ਨੂੰ ਖਟਖਟਾਏਗਾ
  • ਗੈਰ-ਭੁਗਤਾਨ ਦੇ ਕਾਰਣ ਬਿਜਲੀ ਬੰਦ ਕਰਨ ਤੋਂ ਪਹਿਲਾ ਵਾਧੂ ਨੋਟਿਸ
  • ਛੋਟਾਂ, ਡਿਸਕਾਊਂਟ, ਅਤੇ ਹੋਰ ਪ੍ਰੋਗਰਾਮਾਂ ਲਈ ਸਮਰਥਨ ਦਾ ਵਧਿਆ ਹੋਇਆ ਪੱਧਰ

ਅਰਜ਼ੀ ਕਿਵੇਂ ਦੇਣੀ ਹੈ

ਤੁਸੀਂ ਹੇਠਲੇ ਲਿੰਕ 'ਤੇ ਐਪਲੀਕੇਸ਼ਨ ਨੂੰ ਪ੍ਰਿੰਟ ਕਰਕੇ ਅਤੇ ਸਾਨੂੰ ਇਹ ਡਾਕ ਰਾਹੀਂ ਭੇਜ ਕੇ, 1-800-743-5000 'ਤੇ ਕਾਲ ਕਰਕੇ, ਜਾਂ ਔਨਲਾਈਨ ਸਾਈਨ ਅੱਪ ਕਰਨ ਲਈ ਮੇਰਾ ਖਾਤਾ (My Account) 'ਤੇ ਜਾ ਕੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋ ਸਕਦੇ ਹੋ। ਜਦੋਂ ਤੁਸੀਂ ਫ਼ੋਨ ਰਾਹੀਂ ਭਰਤੀ ਹੁੰਦੇ ਹੋ, ਤਾਂ ਤੁਹਾਡੇ ਖਾਤੇ ਨੂੰ 90 ਦਿਨਾਂ ਲਈ ਆਪਣੇ-ਆਪ ਪਛਾਣੀ ਗਈ ਸੰਵੇਦਨਸ਼ੀਲ (Self-Identified Vulnerable, SIV) ਸਥਿਤੀ ਦੇ ਨਾਲ ਚਿੰਨ੍ਹਤ ਕੀਤਾ ਜਾਵੇਗਾ। ਇਸ ਨਾਲ ਤੁਹਾਨੂੰ ਐਪਲੀਕੇਸ਼ਨ ਨੂੰ ਵਾਪਸ ਕਰਨ ਦਾ ਸਮਾਂ ਮਿਲਦਾ ਹੈ।

 

ਇੱਕ ਵਾਰ ਤੁਹਾਡੀ ਐਪਲੀਕੇਸ਼ਨ ਮਨਜ਼ੂਰ ਹੋ ਜਾਵੇ, ਤਾਂ ਤੁਹਾਡੇ ਖਾਤੇ ਉੱਤੇ ਇੱਕ ਸਾਲ ਲਈ SIV ਸਥਿਤੀ ਬਣੀ ਰਹੇਗੀ। ਤੁਸੀਂ ਇਸਦੀ ਮਿਆਦ ਸਮਾਪਤ ਹੋਣ 'ਤੇ ਹਰ ਸਾਲ ਇੱਕ-ਸਾਲ ਦੇ ਵਿਸਤਾਰ ਲਈ ਅਪਲਾਈ ਕਰ ਸਕਦੇ ਹੋ।

 

ਇਸ ਪ੍ਰੋਗਰਾਮ ਬਾਰੇ ਜ਼ਿਆਦਾ ਜਾਣਕਾਰੀ ਲਈ, 1-800-743-5000 'ਤੇ ਕਾਲ ਕਰੋ।


ਆਪਣੇ–ਆਪ ਲਈ ਪਛਾਣਿਆ ਗਿਆ ਸੰਵੇਦਨਸ਼ੀਲ ਐਪਲੀਕੇਸ਼ਨ ਡਾਉਨਲੋਡ ਕਰੋ (PDF)

 

 

 

 

ਸਬੰਧਤ ਪ੍ਰੋਗਰਾਮ

ਸਿਹਤ ਅਤੇ ਪਹੁੰਚਯੋਗਤਾ ਸਹਾਇਤਾ

ਇੱਕ PSPS ਦੇ ਦੌਰਾਨ, ਅਸੀਂ ਪਹੁੰਚਯੋਗ ਆਵਾਜਾਈ, ਹੋਟਲ ਡਿਸਕਾਊਂਟ ਅਤੇ ਭੋਜਨ ਦੇ ਪ੍ਰਤੀਸਥਾਪਨ ਪ੍ਰਦਾਨ ਕਰਨ ਲਈ ਆਪਣੇ ਸਾਥੀਆਂ ਦੇ ਨਾਲ ਕੰਮ ਕਰਦੇ ਹਾਂ।

ਮੈਡੀਕਲ ਬੇਸਲਾਈਨ ਪ੍ਰੋਗਰਾਮ (Medical Baseline Program)

ਕੀ ਤੁਸੀਂ ਕੁਝ ਮੈਡੀਕਲ ਜ਼ਰੂਰਤਾਂ ਲਈ ਬਿਜਲੀ 'ਤੇ ਨਿਰਭਰ ਕਰਦੇ ਹੋ? ਆਪਣੀ ਮੌਜੂਦਾ ਦਰ 'ਤੇ ਸਭ ਤੋਂ ਘੱਟ ਕੀਮਤ 'ਤੇ ਊਰਜਾ ਅਤੇ ਵਾਧੂ ਸਹਾਇਤਾ ਪਾਓ।

ਬੈਕਅਪ ਪਾਵਰ

ਕਟੌਤੀਆਂ ਦੇ ਅਸਰ ਨੂੰ ਘਟਾਉਣ ਲਈ, ਅਸੀਂ ਬੈਕਅਪ ਊਰਜਾ ਵਿਕਲਪਾਂ ਦੀ ਪੇਸ਼ਕਸ਼ ਕਰਦੇ ਹਾਂ।

CA 211

ਕਿਸੇ ਕਟੌਤੀ ਦੇ ਦੌਰਾਨ, ਸਥਾਨਕ ਸਮਰਥਨ ਪ੍ਰਾਪਤ ਕਰੋ। ਇਸ ਵਿੱਚ ਭੋਜਨ ਦੇ ਵਿਕਲਪ ਅਤੇ ਆਵਾਜਾਈ ਜਾਂ ਹੋਟਲ ਸਮਰਥਨ ਸ਼ਾਮਲ ਹੋ ਸਕਦਾ ਹੈ।

ਅਪਾਹਜਤਾ ਆਫ਼ਤ ਪਹੁੰਚ ਅਤੇ ਸਰੋਤ ਪ੍ਰੋਗਰਾਮ (Disability Disaster Access and Resources, DDAR)

ਐਮਰਜੈਂਸੀ ਯੋਜਨਾ ਬਣਾਉਣ, ਪਹੁੰਚਯੋਗ ਕਾਰ ਸਵਾਰੀਆਂ ਲੱਭਣ ਅਤੇ ਹੋਰ ਬਹੁਤ ਕੁਝ ਲਈ ਮਦਦ ਪ੍ਰਾਪਤ ਕਰੋ।

ਵਿੱਤੀ ਸਹਾਇਤਾ

ਉਪਯੋਗਤਾ ਬਿੱਲਾਂ ਅਤੇ ਬਿੱਲ ਸਹਾਇਤਾ ਦੀਆਂ ਹੋਰ ਕਿਸਮਾਂ ਦੇ ਨਾਲ ਮਦਦ ਪ੍ਰਾਪਤ ਕਰੋ।

ਵਾਧੂ ਸਰੋਤ

ਆਮ ਕਟੌਤੀ ਸਰੋਤ

ਅਸੀਂ ਕਟੌਤੀ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਤੁਹਾਡੀ ਸਹਾਇਤਾ ਲਈ ਇੱਥੇ ਹਾਂ।

ਜੰਗਲ ਦੀ ਅੱਗ ਤੋਂ ਸੁਰੱਖਿਆ ਵਿੱਚ ਸੁਧਾਰ ਸਬੰਧੀ ਮੈਪ

ਅਸੀਂ ਲੋਕਾਂ ਨੂੰ ਜੰਗਲ ਦੀ ਅੱਗ ਤੋਂ ਸੁਰੱਖਿਅਤ ਰੱਖਣ ਲਈ ਕੰਮ ਕਰ ਰਹੇ ਹਾਂ। ਆਪਣੇ ਇਲਾਕੇ ਵਿੱਚ ਜੰਗਲ ਦੀ ਅੱਗ ਤੋਂ ਸੁਰੱਖਿਆ ਦੇ ਕੰਮ ਬਾਰੇ ਜਾਣੋ ਅਤੇ ਦੇਖੋ ਕਿ ਤੁਸੀਂ ਕਿਹੜੇ ਸਮਰਥਨ ਪ੍ਰੋਗਰਾਮਾਂ ਲਈ ਯੋਗ ਬਣ ਸਕਦੇ ਹੋ।

Safety Action Center

ਕਿਸੇ ਐਮਰਜੰਸੀ ਦੀ ਤਿਆਰੀ ਕਰਨ ਦੇ ਹੋਰ ਤਰੀਕੇ ਪਤਾ ਲਗਾਓ।