©2024 Pacific Gas and Electric Company
ਜੰਗਲੀ ਅੱਗ ਦੀ ਸੁਰੱਖਿਆ ਲਈ ਆਊਟੇਜ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਣਾ
ਅਸੀਂ ਜੰਗਲੀ ਅੱਗ ਦੀ ਸੁਰੱਖਿਆ ਲਈ ਆਊਟੇਜ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਵਿਕਾਸ ਅਤੇ ਸੁਧਾਰ ਕਰਨਾ ਜਾਰੀ ਰੱਖ ਰਹੇ ਹਾਂ। ਇਸ ਵਿੱਚ ਸਾਡੇ ਗਾਹਕਾਂ ਦੀ ਗੱਲ ਸੁਣਨਾ ਅਤੇ ਹੋਰ ਜਾਣਕਾਰੀ ਅਤੇ ਬਿਹਤਰ ਸਹਾਇਤਾ ਦੀ ਪੇਸ਼ਕਸ਼ ਕਰਨਾ ਸ਼ਾਮਲ ਹੈ। ਅਸੀਂ ਆਊਟੇਜ ਦੇ ਆਕਾਰ, ਲੰਬਾਈ ਅਤੇ ਬਾਰੰਬਾਰਤਾ ਨੂੰ ਘਟਾਉਣ ਲਈ ਵੀ ਕਦਮ ਚੁੱਕ ਰਹੇ ਹਾਂ।
PSPS ਦੇ ਪ੍ਰਭਾਵ ਨੂੰ ਘੱਟ ਕਰਨਾ
- ਸਾਡੇ ਵੱਲੋਂ ਸ਼ੱਟਅੌਫਾਂ ਨੂੰ ਨਿਸ਼ਾਨਾ ਬਣਾਉਣ ਦੇ ਤਰੀਕੇ ਨੂੰ ਸੁਧਾਰਣਾ
- ਪਾਵਰ ਚਾਲੂ ਰੱਖਣ ਵਿੱਚ ਮਦਦ ਲਈ ਮਾਈਕ੍ਰੋਗ੍ਰਿਡ ਦੀ ਵਰਤੋਂ ਕਰਨਾ
- PSPS ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਬਿਹਤਰ ਸਹਾਇਤਾ ਵਿਕਲਪਾਂ ਦੀ ਪੇਸ਼ਕਸ਼ ਕਰਨਾ
- ਤੇਜ਼ੀ ਨਾਲ ਪਾਵਰ ਵਾਪਸ ਪ੍ਰਾਪਤ ਕਰਨਾ
EPSS ਦੀ ਜ਼ਰੂਰਤ ਨੂੰ ਘਟਾਉਣਾ
- ਸੈਟਿੰਗਾਂ ਦੀ ਸੰਵੇਦਨਸ਼ੀਲਤਾ ਨੂੰ ਵਿਵਸਥਿਤ ਕਰਨਾ ਜਾਂ ਸੈਟਿੰਗਾਂ ਨੂੰ ਬੰਦ ਕਰਨਾ, ਜਦੋਂ ਅਜਿਹਾ ਕਰਨਾ ਸੁਰੱਖਿਅਤ ਹੋਵੇ
- ਪਾਵਰ ਆਊਟੇਜ ਦੇ ਸਥਾਨਾਂ ਦੀ ਤੇਜ਼ੀ ਨਾਲ ਪਛਾਣ ਕਰਨ ਲਈ ਨਵੀਂ ਤਕਨਾਲੋਜੀ ਸਥਾਪਤ ਕਰਨਾ
- ਪਾਵਰ ਨੂੰ ਤੇਜ਼ੀ ਨਾਲ ਚਾਲੂ ਕਰਨ ਲਈ ਸਾਡੀ ਗਸ਼ਤ ਵਿੱਚ ਸੁਧਾਰ ਕਰਨਾ
- ਖਤਰਿਆਂ ਨੂੰ ਰੋਕਣ ਵਿੱਚ ਮਦਦ ਲਈ ਰੁੱਖਾਂ ਨੂੰ ਕੱਟਣਾ ਅਤੇ ਪਸ਼ੂ ਗਾਰਡ ਲਗਾਉਣੇ
ਸੁਰੱਖਿਆ ਦੀਆਂ ਕਈ ਪਰਤਾਂ ਦੀ ਵਰਤੋਂ ਕਰਨਾ
- 10,000 ਮੀਲ ਦੀਆਂ ਪਾਵਰਲਾਈਨਾਂ ਨੂੰ ਭੂਮੀਗਤ ਕਰਨਾ
- ਇੱਕ ਸੁਰੱਖਿਅਤ ਪ੍ਰਣਾਲੀ ਲਈ ਮਜ਼ਬੂਤ ਖੰਭਿਆਂ ਅਤੇ ਕਵਰ ਕੀਤੀਆਂ ਲਾਈਨਾਂ ਨੂੰ ਸਥਾਪਿਤ ਕਰਨਾ
- ਪਾਵਰ ਚਾਲੂ ਰੱਖਣ ਲਈ ਮਾਈਕ੍ਰੋਗ੍ਰਿਡ ਸਥਾਪਤ ਕਰਨਾ
- ਰੁੱਖਾਂ ਅਤੇ ਬਨਸਪਤੀ ਨੂੰ ਬਿਜਲੀ ਲਾਈਨਾਂ ਤੋਂ ਦੂਰ ਰੱਖਣਾ
ਆਊਟੇਜ ਸਰੋਤ
ਸਾਨੂੰ ਪਤਾ ਹੈ ਕਿ ਬਿਜਲੀ ਬੰਦ ਹੋਣਾ ਕਿੰਨਾ ਵਿਘਨਕਾਰੀ ਹੁੰਦਾ ਹੈ। ਇਸ ਲਈ ਅਸੀਂ ਆਊਟੇਜ ਨੂੰ ਘਟਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਾਂ ਅਤੇ ਜੇਕਰ ਅਜਿਹਾ ਹੁੰਦਾ ਹੈ, ਤਾਂ ਸਹਾਇਤਾ ਕਰ ਰਹੇ ਹਾਂ।
ਜੰਗਲੀ ਅੱਗ ਦੀ ਤਿਆਰੀ ਅਤੇ ਸਹਾਇਤਾ
ਜੰਗਲੀ ਅੱਗ ਕਿਸੇ ਵੀ ਸਮੇਂ ਲੱਗ ਸਕਦੀ ਹੈ।
ਆਊਟੇਜ ਦਾ ਫ਼ੈਸਲਾ-ਲੈਣਾ
ਸਾਡੀ ਫ਼ੈਸਲੇ-ਲੈਣ ਵਾਲੀ ਗਾਈਡ ਇਹ ਦਰਸਾਉਂਦੀ ਹੈ ਕਿ ਅਸੀਂ ਜੰਗਲੀ ਅੱਗ ਦੇ ਜੋਖ਼ਮ ਦਾ ਮੁਲਾਂਕਣ ਕਿਵੇਂ ਕਰਦੇ ਹਾਂ। ਇਹ ਉਹਨਾਂ ਉੱਨਤ ਸੁਰੱਖਿਆ ਸਾਧਨਾਂ ਦਾ ਵੀ ਵਰਣਨ ਕਰਦੀ ਹੈ, ਜਿਨ੍ਹਾਂ ਨੂੰ ਅਸੀਂ ਜੰਗਲੀ ਅੱਗ ਨੂੰ ਰੋਕਣ ਲਈ ਵਰਤਦੇ ਹਾਂ।
ਆਊਟੇਜ ਅਤੇ ਬਹਾਲੀ ਦੇ ਸਮੇਂ
ਬਿਜਲੀ ਕਦੋਂ ਬਹਾਲ ਕੀਤੀ ਜਾਵੇਗੀ ਇਸ ਬਾਰੇ ਨਵੀਨਤਮ ਅਪਡੇਟ ਪ੍ਰਾਪਤ ਕਰੋ।
ਸੰਬੰਧਿਤ ਜਾਣਕਾਰੀ
ਸੁਰੱਖਿਆ
PG&E ਵਿਖੇ, ਸੁਰੱਖਿਆ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੈ।
ਕਮਿਊਨਿਟੀ ਵਾਈਲਡਫਾਇਰ ਸੇਫਟੀ ਪ੍ਰੋਗਰਾਮ (CWSP)Community Wildfire Safety Program (CWSP)
ਇਹ ਪਤਾ ਲਗਾਓ ਕਿ ਅਸੀਂ ਸਾਡੀ ਪ੍ਰਣਾਲੀ ਨੂੰ ਕਿਵੇਂ ਸੁਰੱਖਿਅਤ ਅਤੇ ਵਧੇਰੇ ਭਰੋਸੇਮੰਦ ਬਣਾ ਰਹੇ ਹਾਂ।
ਰੋਟੇਟਿੰਗ ਆਊਟੇਜ
ਜਦੋਂ ਅਸੀਂ ਸਾਰੇ ਬਚਾਅ ਕਰਦੇ ਹਾਂ, ਤਾਂ ਆਊਟੇਜ ਨੂੰ ਰੋਕਿਆ ਜਾ ਸਕਦਾ ਹੈ।