ਅਸੀਂ ਜਾਣਦੇ ਹਾਂ ਕਿ ਬਿਜਲੀ ਕਟੌਤੀਆਂ ਦੇ ਕਰਕੇ ਮੁਸ਼ਕਲਾਂ ਆਉਂਦੀਆਂ ਹਨ। ਅਸੀਂ ਤਿਆਰੀ ਵਿੱਚ ਤੁਹਾਡੀ ਮਦਦ ਕਰਨਾ ਚਾਹੁੰਦੇ ਹਾਂ।
PSPS ਤੋਂ ਪਹਿਲਾਂ ਅਸੀਂ ਹਮੇਸ਼ਾ ਈਮੇਲ, ਫ਼ੋਨ ਕਾਲ ਅਤੇ/ਜਾਂ ਟੈਕਸਟ ਰਾਹੀਂ ਤੁਹਾਨੂੰ ਸੁਚੇਤ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ।
ਅਸੀਂ ਜਿੰਨੀ ਜਲਦੀ ਹੋ ਸਕੇ ਤੁਹਾਨੂੰ PSPS ਚੇਤਾਵਨੀਆਂ,ਦਿਨ ਅਤੇ ਰਾਤ ਦੋਨੋਂ ਸਮੇਂ ‘ਤੇ, ਲੋੜ ਅਨੁਸਾਰ ਭੇਜਾਂਗੇ। ਇਹ California Public Utilities Commission ਵੱਲੋਂ ਇੱਕ ਲੋੜ ਹੈ। ਜੇਕਰ ਤੁਸੀਂ PG&E ਖਾਤਾ ਧਾਰਕ ਹੋ, ਤਾਂ ਤੁਹਾਨੂੰ PSPS ਚੇਤਾਵਨੀ ਪ੍ਰਾਪਤ ਕਰਨ ਲਈ ਸਾਈਨ ਅੱਪ ਕਰਨ ਦੀ ਲੋੜ ਨਹੀਂ ਹੈ।
ਨੋਟ: ਮੌਸਮ ਦਾ ਪੂਰਵ-ਅਨੁਮਾਨ ਬਦਲ ਸਕਦਾ ਹੈ। ਇਹ ਬੰਦ ਹੋਣ ਦਾ ਸਮਾਂ ਜਾਂ ਪ੍ਰਭਾਵਿਤ ਗਾਹਕਾਂ ਦੀ ਗਿਣਤੀ ਨੂੰ ਬਦਲ ਸਕਦਾ ਹੈ। ਇਸ ਕਰਕੇ, ਕੁਝ ਮਾਮਲਿਆਂ ਵਿੱਚ ਅਸੀਂ ਉਸੇ ਦਿਨ ਤੱਕ ਪਹਿਲੀ ਸੂਚਨਾ ਨਹੀਂ ਭੇਜ ਸਕਦੇ ਜਦੋਂ ਤੱਕ ਤੁਹਾਡੀ ਬਿਜਲੀ ਬੰਦ ਨਹੀਂ ਹੋ ਜਾਂਦੀ।