ਮਹੱਤਵਪੂਰਨ

ਤੁਹਾਡਾ ਨਵਾਂ pge.com ਖਾਤਾ ਲਗਭਗ ਤਿਆਰ ਹੈ! ਅਸੀਂ ਜ਼ਿਆਦਾ ਸੌਖੇ ਪਾਸਵਰਡ ਰੀਸੈੱਟ, ਬੇਹਤਰ ਸੁਰੱਖਿਆ ਅਤੇ ਹੋਰ ਵੀ ਚੀਜ਼ਾਂ ਸ਼ਾਮਲ ਕਰ ਰਹੇ ਹਾਂ। ਇਹ ਯਕੀਨੀ ਬਣਾਓ ਕਿ ਤੁਹਾਡੇ ਕੋਲ ਆਪਣਾ ਵਰਤਮਾਨ ਫ਼ੋਨ ਨੰਬਰ ਅਤੇ ਈਮੇਲ ਪਤਾ ਹੈ, ਤਾਂ ਜੋ ਤੁਸੀਂ ਲੌਕ ਆਉਟ ਨਾ ਹੋ ਜਾਓ। ਲੌਕ ਆਉਟ ਨਾ ਹੋਵੋ!

ਡਿਮਾਂਡ ਪ੍ਰਤੀਕਿਰਿਆ (Demand response, DR) ਪ੍ਰੋਗਰਾਮ

ਆਪਣੇ ਘਰ ਜਾਂ ਕਾਰੋਬਾਰ ਲਈ ਸਹੀ ਪ੍ਰੋਗਰਾਮ ਲੱਭੋ

PG&E ਦੇ ਡਿਮਾਂਡ ਪ੍ਰਤੀਕਿਰਿਆ ਪ੍ਰੋਗਰਾਮ

PG&E ਦੇ ਡਿਮਾਂਡ ਪ੍ਰਤੀਕਿਰਿਆ ਪ੍ਰੋਗਰਾਮ ਸਭ ਤੋਂ ਵਧ ਡਿਮਾਂਡ ਦੇ ਸਮੇਂ ਦੌਰਾਨ ਗ੍ਰਾਹਕਾਂ ਨੂੰ ਊਰਜਾ ਦਾ ਲੋਡ ਘਟਾਉਣ ਦੇ ਯੋਗ ਬਣਾਉਣ ਲਈ ਤਿਆਰ ਕੀਤੇ ਜਾਂਦੇ ਹਨ।

  • ਜ਼ਿਆਦਾਤਰ PG&E ਡਿਮਾਂਡ ਪ੍ਰਤੀਕਿਰਿਆ ਪ੍ਰੋਗਰਾਮ ਬਹੁਤ ਜਿਆਦਾ ਡਿਮਾਂਡ ਦੇ ਸਮੇਂ ਦੌਰਾਨ ਲੋਡ ਘਟਾਉਣ ਲਈ ਵਿੱਤੀ ਪ੍ਰੋਤਸਾਹਨ ਵੀ ਪੇਸ਼ ਕਰਦੇ ਹਨ।

 

ਅਨੁਬੰਧ ਵਾਲੀ ਤੀਜੀ ਧਿਰ ਦੇ ਡਿਮਾਂਡ ਪ੍ਰਤੀਕਿਰਿਆ ਪ੍ਰੋਗਰਾਮ

ਅਨੁਬੰਧ ਵਾਲੀਆਂ ਤੀਜੀਆਂ ਧਿਰਾਂ ਊਰਜਾ ਦੀ ਵਰਤੋਂ ਨੂੰ ਸਮਾਯੋਜਿਤ ਕਰਕੇ ਪੈਸੇ ਬਚਾਉਣ ਜਾਂ ਕਮਾਉਣ ਲਈ ਗ੍ਰਾਹਕਾਂ ਲਈ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦੀਆਂ ਹਨ।

  • ਭਾਗੀਦਾਰੀ ਕਰਕੇ ਨਿਕਾਸੀਆਂ ਪੈਦਾ ਕੀਤੇ ਬਿਨਾਂ ਇਲੈਕਟ੍ਰਿਕ ਗ੍ਰਿਡ ਨੂੰ ਸਤੁੰਲਿਤ ਕਰਨ ਵਿੱਚ ਵੀ ਮਦਦ ਮਿਲਦੀ ਹੈ।

ਰਿਹਾਇਸ਼ੀ ਊਰਜਾ ਪ੍ਰੋਤਸਾਹਨ ਪ੍ਰੋਗਰਾਮ

ਰਿਹਾਇਸ਼ੀ ਊਰਜਾ ਪ੍ਰੋਤਸਾਹਨ ਪ੍ਰੋਗਰਾਮਾਂ ਵਿੱਚ ਭਾਗੀਦਾਰੀ

ਇੱਕ ਅਪਵਾਦ ਨੂੰ ਛੱਡ ਕੇ, ਤੁਸੀਂ ਇੱਕ ਸਮੇਂ ਵਿੱਚ ਕੇਵਲ ਇੱਕ ਊਰਜਾ ਪ੍ਰੋਤਸਾਹਨ, ਊਰਜਾ ਘਟਾਉਣ, ਜ਼ਿਆਦਾ ਡਿਮਾਂਡ ਜਾਂ ਸਿੱਧੀ ਬੋਲੀ ਪ੍ਰੋਗਰਾਮ ਵਿੱਚ ਹਿੱਸਾ ਲੈ ਸਕਦੇ ਹੋ। ਜੇਕਰ ਤੁਸੀਂ ਦੂਜੇ ਵਿੱਚ ਦਾਖਲਾ ਲੈਣਾ ਚਾਹੁੰਦੇ ਹੋ, ਤਾਂ ਤੁਹਾਨੂੰ ਪਹਿਲੇ ਤੋਂ ਨਾਮਾਂਕਣ ਰੱਦ ਕਰਨਾ ਹੋਵੇਗਾ।

  • ਗ੍ਰਾਹਕਾਂ ਨੂੰ ਪਾਵਰ ਸੇਵਰ ਰਿਵਾਰਡਜ਼ (Power Saver Rewards) ਅਤੇ SmartRate ਦੋਹਾਂ ਵਿੱਚ ਭਰਤੀ ਹੋਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ।

PG&E ਤੋਂ ਇਲਾਵਾ ਹੋਰ ਕੰਪਨੀਆਂ ਵੱਲੋਂ ਪੇਸ਼ ਕੀਤੇ ਗਏ ਊਰਜਾ ਪ੍ਰੋਤਸਾਹਨ ਪ੍ਰੋਗਰਾਮਾਂ ਬਾਰੇ ਜ਼ਿਆਦਾ ਜਾਣਨ ਲਈ, ਡਿਮਾਂਡ ਪ੍ਰਤੀਕਿਰਿਆ ਲਈ ਤੀਜੀ ਧਿਰ ਦੇ ਪ੍ਰੋਤਸਾਹਨ ਪ੍ਰੋਗਰਾਮਾਂ ਨੂੰ ਦੇਖੋ

PG&E ਦੇ ਰਿਹਾਇਸ਼ੀ ਅਤੇ ਤੀਜੀ-ਧਿਰ ਦੇ ਡਿਮਾਂਡ ਪ੍ਰਤੀਕਿਰਿਆ ਪ੍ਰੋਗਰਾਮ

ਆਟੋਮੇਟਿਡ ਰਿਸਪਾਂਸ ਤਕਨਾਲੋਜੀ

  • ਤੁਹਾਡੇ ਘਰ ਵਿੱਚ ਸਮਾਰਟ ਤਕਨਾਲੋਜੀ ਤੁਹਾਡੀ ਦਰ ਦੇ ਅਨੁਸਾਰ ਅਤੇ ਬਹੁਤ ਉੱਚ ਗਰਿੱਡ ਮੰਗ ਦੇ ਸਮੇਂ ਦੌਰਾਨ ਤੁਹਾਡੀ ਊਰਜਾ ਦੀ ਵਰਤੋਂ ਨੂੰ ਅਨੁਕੂਲ ਬਣਾਉਂਦੀ ਹੈ।
  • ਕਿਸੇ ਤੀਜੀ-ਧਿਰ ਪ੍ਰਦਾਤਾ ਦੇ ਰਾਹੀਂ ਨਾਮਾਂਕਣ ਕਰੋ।
  • ਪ੍ਰਦਾਤਾ ਆਪਣੀ ਮਰਜ਼ੀ ਅਨੁਸਾਰ ਪ੍ਰੋਤਸਾਹਨ ਦੇ ਸਕਦੇ ਹਨ।

ਪਾਵਰ ਸੇਵਰ ਰਿਵਾਰਡਜ਼ (Power Saver Rewards) ਪ੍ਰੋਗਰਾਮ

  • ਜਦੋਂ ਬਿਜਲੀ ਲਈ ਡਿਮਾਂਡ ਬਹੁਤ ਜ਼ਿਆਦਾ ਹੁੰਦੀ ਹੈ, ਤਾਂ ਬਹੁਤ ਗਰਮ ਚੋਣਵੇਂ ਦਿਨਾਂ ਲਈ ਊਰਜਾ ਬਚਾਉਣ ਲਈ ਆਪਣੀ ਊਰਜਾ ਦੀ ਵਰਤੋਂ ਨੂੰ ਘਟਾਓ।
  • California ਦੇ ਗ੍ਰਿਡ ਨੂੰ ਭਰੋਸੇਯੋਗ ਰੱਖਣ ਵਿੱਚ ਮਦਦ ਲਈ ਪ੍ਰੋਗਰਾਮ ਦੇ ਸੀਜ਼ਨ ਤੋਂ ਬਾਅਦ ਆਪਣੇ ਬਿੱਲ ਉੱਤੇ ਕ੍ਰੈਡਿਟ ਪ੍ਰਾਪਤ ਕਰੋ।
  • ਕਿਸੇ ਖਾਸ ਉਪਕਰਨ ਦੀ ਲੋੜ ਨਹੀਂ ਹੁੰਦੀ ਹੈ।

SmartAC™

  • ਇੱਕ SmartAC ਡਿਵਾਈਸ ਤੁਹਾਡੀ ਊਰਜਾ ਦੀ ਕੁਝ ਵਰਤੋਂ ਨੂੰ ਦੂਰੋਂ ਉਸ ਸਮੇਂ ਵਿੱਚੋਂ ਸ਼ਿਫਟ ਕਰ ਦਿੰਦਾ ਹੈ ਜਦੋਂ ਇਸਦੀ ਸਭ ਤੋਂ ਜ਼ਿਆਦਾ ਡਿਮਾਂਡ ਹੁੰਦੀ ਹੈ।
  • ਇੱਕ ਏਅਰ ਕੰਡਿਸ਼ਨਿੰਗ ਯੁਨਿਟ ਵਾਲੇ ਗ੍ਰਾਹਕਾਂ ਲਈ।

SmartRate™

ਆਪਣੀ ਬਿਜਲੀ ਦੀ ਦਰ ਤੇ ਨਿਯੰਤ੍ਰਣ ਕਰੋ ਅਤੇ California ਦੀ ਪਾਵਰ ਗ੍ਰਿੰਡ ਨੂੰ ਉਦੋਂ ਬਚਾਉਣ ਵਿੱਚ ਮਦਦ ਕਰੋ ਜਦੋਂ ਇਸਦੀ ਸਭ ਤੋਂ ਵਧ ਲੋੜ ਹੋਵੇ। SmartRate ਵਿੱਚ ਕੋਈ ਜੋਖਮ ਨਹੀਂ ਹੁੰਦਾ ਅਤੇ ਸਾਡੀ ਬਿੱਲ ਸੁਰੱਖਿਆ ਗਾਰੰਟੀ ਦੁਆਰਾ ਸਮਰਥਤ ਹੁੰਦਾ ਹੈ।

ਵਾਟਰਸੇਵਰ

ਵਾਟਰਸੇਵਰ ਵਿੱਚ ਸ਼ਾਮਲ ਹੋ ਕੇ, ਤੁਹਾਡਾ ਇਲੈਕਟ੍ਰਿਕ ਪਾਣੀ ਹੀਟਰ ਆਪਣੇ ਆਪ ਘੱਟ ਬਿਜਲੀ ਦਰਾਂ ਦਾ ਲਾਭ ਲੈ ਸਕਦਾ ਹੈ, ਇਸ ਲਈ ਪਾਣੀ ਦਿਨ ਦੇ ਸਭ ਤੋਂ ਸਸਤੇ ਸਮੇਂ 'ਤੇ ਗਰਮ ਕੀਤਾ ਜਾਂਦਾ ਹੈ। ਇਸਦੇ ਨਾਲ ਹੀ, ਤੁਸੀਂ ਦਾਖਲੇ 'ਤੇ $50 ਦਾ ਗਿਫ਼ਟ ਕਾਰਡ ਬੋਨਸ ਅਤੇ ਹਰ ਮਹੀਨੇ ਹਿੱਸਾ ਲੈਣ 'ਤੇ ਵਾਧੂ $5 ਦਾ ਗਿਫ਼ਟ ਕਾਰਡ ਕ੍ਰੈਡਿਟ ਵੀ ਕਮਾ ਸਕਦੇ ਹੋ।

ਕਾਰੋਬਾਰ ਲਈ ਊਰਜਾ ਪ੍ਰੋਤਸਾਹਨ ਪ੍ਰੋਗਰਾਮ

ਕਾਰੋਬਾਰ ਡਿਮਾਂਡ ਪ੍ਰਤੀਕਿਰਿਆ ਪ੍ਰੋਗਰਾਮਾਂ ਵਿੱਚ ਭਾਗੀਦਾਰੀ ਕਰੋ

 

ਇੱਕ PG&E ਪ੍ਰੋਗਰਾਮ ਲਈ ਸਾਈਨ ਅੱਪ ਕਰੋ ਜਾਂ ਕਿਸੇ ਹੋਰ ਡਿਮਾਂਡ ਪ੍ਰਤੀਕਿਰਿਆ ਪ੍ਰਦਾਤਾ ਤੋਂ ਇੱਕ ਪ੍ਰੋਗਰਾਮ ਚੁਣੋ। ਧਿਆਨ ਦਿਓ ਕਿ ਕੁਝ ਪ੍ਰਾਈਵੇਟ ਕੰਪਨੀਆਂ PG&E ਦੇ ਨਾਲ ਇਕਰਾਰਨਾਮਾ ਕਰਦੀਆਂ ਹਨ, ਜਦਕਿ ਦੂਜੀਆਂ ਆਤਮ-ਨਿਰਭਰ ਹੁੰਦੀਆਂ ਹਨ।

PG&E ਦੇ ਕਾਰੋਬਾਰਕ ਡਿਮਾਂਡ ਪ੍ਰਤੀਕਿਰਿਆ ਪ੍ਰੋਗਰਾਮ

ਵੱਧ ਤੋਂ ਵੱਧ ਖਪਤ ਵਾਲੇ ਦਿਨ ਦੀ ਕੀਮਤ (Peak Day Pricing)

  • ਵਿਕਲਪਕ ਦਰਾਂ
  • ਕਾਰੋਬਾਰਾਂ ਨੂੰ ਨਿਯਮਤ ਗਰਮੀ ਦੀਆਂ ਬਿਜਲੀ ਦਰਾਂ ਤੇ ਛੋਟ ਦੀ ਪੇਸ਼ਕਸ਼ ਕਰਦਾ ਹੈ
  • ਬਦਲੇ ਵਿੱਚ, ਗ੍ਰਾਹਕ ਉੱਚ ਮੰਗ ਵਾਲੇ ਦਿਨ ਦੇ ਮੁੱਲ ਵਾਲੇ ਦਿਨਾਂ ਦੌਰਾਨ ਉੱਚੀਆਂ ਕੀਮਤਾਂ ਦਾ ਭੁਗਤਾਨ ਕਰਦੇ ਹਨ

ਬੇਸ ਵਿਘਨਯੋਗ ਪ੍ਰੋਗਰਾਮ (Base Interruptible Program, BIP)

ਕੀ ਤੁਸੀਂ ਇੱਕ ਅਜਿਹੇ ਗਾਹਕ ਹੋ, ਜਿਨ੍ਹਾਂ ਦੀ ਔਸਤ ਵੱਧ- ਤੋਂ ਵੱਧ ਮੰਗ 100 kW ਹੈ?

  • ਮੰਗੇ ਜਾਣ 'ਤੇ ਊਰਜਾ ਦੀ ਖਪਤ ਨੂੰ ਨਿਰਧਾਰਤ ਪੱਧਰ ਤੱਕ ਘਟਾਉਣ ਲਈ ਮਹੀਨਾਵਾਰ ਪ੍ਰੋਤਸਾਹਨ ਪ੍ਰਾਪਤ ਕਰੋ।

ਸਮਰੱਥਾ ਬੋਲੀ ਪ੍ਰੋਗਰਾਮ (Capacity Bidding Program, CBP)

ਇਹ ਐਗਰੀਗੇਟਰ-ਪ੍ਰਬੰਧਿਤ ਪ੍ਰੋਗਰਾਮ ਹੈ, ਜੋ ਅਗਲੇ ਦਿਨ ਦੇ ਵਿਕਲਪ ਦੇ ਨਾਲ ਚੱਲਦਾ ਹੈ ਅਤੇ ਇਹ 1 ਮਈ ਤੋਂ 31 ਅਕਤੂਬਰ ਤੱਕ ਚਾਲੂ ਰਹਿੰਦਾ ਹੈ।

ਤੀਜੀ-ਧਿਰ ਦੇ ਪ੍ਰੋਗਰਾਮ

ਕੁਝ ਪ੍ਰਾਈਵੇਟ ਕੰਪਨੀਆਂ PG&E ਦੇ ਨਾਲ ਇਕਰਾਰਨਾਮਾ ਕਰਦੀਆਂ ਹਨ। ਹਰ ਕੰਪਨੀ ਦੇ ਪ੍ਰੋਤਸਾਹਨ ਪ੍ਰੋਗਰਾਮਾਂ ਬਾਰੇ ਵੇਰਵਿਆਂ ਲਈ ਇਹਨਾਂ ਦੀ ਵੈਬਸਾਈਟ ਤੇ ਜਾਓ।

ਸੰਕਟਕਾਲੀਨ ਲੋਡ ਘਟਾਉਣ ਦਾ ਪ੍ਰੋਗਰਾਮ (Emergency Load Reduction Program, ELRP)

ਇੱਕ ਸੱਤ ਸਾਲ ਦਾ ਪਾਇਲਟ ਪ੍ਰੋਗਰਾਮ ਜੋ ਭਾਗ ਲੈਣ ਵਾਲੇ ਕਾਰੋਬਾਰਾਂ ਨੂੰ ਉੱਚ ਗਰਿੱਡ ਤਣਾਅ ਅਤੇ ਐਮਰਜੈਂਸੀ ਦੇ ਸਮੇਂ ਦੌਰਾਨ ਆਪਣੀ ਊਰਜਾ ਦੀ ਵਰਤੋਂ ਨੂੰ ਘਟਾਉਣ ਲਈ ਵਿੱਤੀ ਪ੍ਰੋਤਸਾਹਨ ਦੀ ਪੇਸ਼ਕਸ਼ ਕਰਦਾ ਹੈ।

ਵਿਕਲਪਿਕ ਬਾਈਡਿੰਗ ਲਾਜ਼ਮੀ ਕਟੌਤੀ (Optional Binding Mandatory Curtailment, OBMC) ਯੋਜਨਾ

ਕੀ ਤੁਹਾਡਾ ਕਾਰੋਬਾਰ ਹਰ ਰੋਟੇਟਿੰਗ ਆਉਟੇਜ ਦੌਰਾਨ ਤੁਹਾਡੇ ਪੂਰੇ ਸਰਕਟ 'ਤੇ 15% ਊਰਜਾ ਦੀ ਵਰਤੋਂ ਨੂੰ ਘਟਾਉਣ ਲਈ ਵਚਨਬੱਧ ਹੋ ਸਕਦਾ ਹੈ?

  • ਤੁਸੀਂ ਰੋਟੇਟਿੰਗ ਆਉਟੇਜ ਛੋਟ ਦੇ ਯੋਗ ਹੋ ਸਕਦੇ ਹੋ।

ਸਵੈਚਲਿਤ ਮੰਗ ਪ੍ਰਤੀਕਿਰਿਆ (Automated Demand Response)

ਜਦੋਂ ਤੁਸੀਂ ਚੋਣਵੇਂ ਊਰਜਾ ਪ੍ਰੋਤਸਾਹਨ ਪ੍ਰੋਗਰਾਮਾਂ ਵਿੱਚ ਭਰਤੀ ਹੁੰਦੇ ਹੋ, ਤਾਂ ਤੁਸੀਂ ਸਵੈਚਲਿਤ ਮੰਗ ਪ੍ਰਤੀਕਿਰਿਆ (Automated Demand Response)ਦੇ ਦੁਆਰਾ ਉਪਕਰਣਾਂ ਤੇ ਛੋਟ ਅਤੇ ਵਾਧੂ ਪ੍ਰੋਤਸਾਹਨਾਂ ਲਈ ਵੀ ਯੋਗ ਹੋਵੋਗੇ।

ਇਲੈਕਟ੍ਰਿਕ ਨਿਯਮ 24

ਇਲੈਕਟ੍ਰਿਕ ਨਿਯਮ 24 (Electric Rule 24) PG&E ਦੇ ਬਿਜਲੀ ਦੇ ਗ੍ਰਾਹਕਾਂ ਨੂੰ ਤੀਜੀ ਧਿਰ ਦੇ ਡਿਮਾਂਡ ਪ੍ਰਤੀਕਿਰਿਆ ਪ੍ਰਦਾਤਾਵਾਂ ਦੁਆਰਾ ਪੇਸ਼ ਕੀਤੇ ਡਿਮਾਂਡ ਪ੍ਰਤੀਕਿਰਿਆ ਪ੍ਰੋਗਰਾਮਾਂ ਵਿੱਚ ਭਰਤੀ ਹੋਣ ਦਾ ਮੌਕਾ ਦਿੰਦਾ ਹੈ, ਜਿਹਨਾਂ ਵਿੱਚ ਉੱਪਰ ਸੂਚੀਬੱਧ ਕੀਤੇ ਸ਼ਾਮਲ ਹਨ। 

ਅਕਸਰ ਪੁੱਛੇ ਜਾਣ ਵਾਲੇ ਸਵਾਲ

ਮੰਗ ਪ੍ਰਤੀਕਿਰਿਆ ਪ੍ਰੋਗਰਾਮਾਂ ਵਿੱਚ ਭਾਗੀਦਾਰੀ ਲਈ ਹੋਰ ਤਰੀਕਿਆਂ ਬਾਰੇ ਜਾਣਨ ਲਈ, California Public Utilities Commissionਤੇ ਜਾਓ।

ਮੰਗ ਪ੍ਰਤਿਕਿਰਿਆ ਰਿਪੋਰਟਾਂ

ਮਹੀਨਾਵਾਰ ਰੁਕਾਵਟੀ ਲੋਡ ਪ੍ਰੋਗਰਾਮ ਰਿਪੋਰਟਾਂ

CPUC ਦੇ ਆਦੇਸ਼ ਦੁਆਰਾ, ਮਹਿਨਾਵਾਰ ILP ਰਿਪੋਰਟ PG&E ਦੇ ਮੰਗ ਪ੍ਰਤੀਕਿਰਿਆ ਪ੍ਰੋਗਰਾਮਾਂ ਲਈ ਮੁੱਖ ਮਾਪਦੰਡਾਂ ਤੇ ਅੱਪਡੇਟ ਪ੍ਰਦਾਨ ਕਰਦੀ ਹੈ।

ਜ਼ਿਆਦਾ ਊਰਜਾ ਬਚਾਉਣ ਵਾਲੇ ਪ੍ਰੋਗਰਾਮ

ਊਰਜਾ ਬੱਚਤ ਸਹਾਇਤਾ (Energy Savings Assistance, ESA)

ਯੋਗ ਕਿਰਾਏਦਾਰ ਅਤੇ ਘਰ ਦੇ ਮਾਲਕ ਉਪਕਰਨ ਨੂੰ ਅੱਪਗਰੇਡ ਕਰਕੇ ਅਤੇ ਘਰ ਦੀ ਮੁਰੰਮਤ ਨਾਲ ਆਪਣੇ ਘਰਾਂ ਦੇ ਆਰਾਮ, ਸਿਹਤ ਅਤੇ ਸੁਰੱਖਿਆ ਵਿੱਚ ਸੁਧਾਰ ਕਰ ਸਕਦੇ ਹਨ।

ਰਿਹਾਇਸ਼ੀ ਗ੍ਰਾਹਕਾਂ ਲਈ ਐਨਰਜੀ ਐਡਵਾਈਜ਼ਰ (Energy Advisor) ਨਿਊਜ਼ਲੈਟਰ

ਸਾਡੇ ਈ-ਨਿਊਜ਼ਲੈਟਰ ਦੇ ਨਾਲ ਤਾਜ਼ਾ ਜਾਣਕਾਰੀ ਰੱਖੋ।

ਕਾਰੋਬਾਰ ਲਈ ਐਨਰਜੀ ਐਡਵਾਈਜ਼ਰ ਨਿਊਜ਼ਲੈਟਰ

ਤੁਹਾਡੇ ਕਾਰੋਬਾਰ ਵਿੱਚ ਊਰਜਾ ਦੀ ਵਰਤੋਂ ਅਤੇ ਲਾਗਤਾਂ ਦਾ ਪ੍ਰਬੰਧ ਕਰਨ ਲਈ ਨਵੀਨਤਮ ਖ਼ਬਰਾਂ ਅਤੇ ਸਾਧਨ ਪ੍ਰਾਪਤ ਕਰੋ।