outage-preparedness-support-16-9.jpg

Community Wildfire Safety Program

ਆਪਣੀ ਪ੍ਰਣਾਲੀ ਨੂੰ ਸੁਰੱਖਿਅਤ ਅਤੇ ਜ਼ਿਆਦਾ ਭਰੋਸੇਮੰਦ ਬਣਾਉਣਾ

ਜੇਕਰ ਤੁਹਾਡੇ ਖੇਤਰ ਵਿੱਚ ਕੋਈ ਕਟੌਤੀ ਹੋਣੀ ਹੈ ਤਾਂ ਸੂਚਨਾ ਪ੍ਰਾਪਤ ਕਰੋ।

ਸਾਡੇ Community Wildfire Safety Program ਰਾਹੀਂ, ਅਸੀਂ ਭਵਿੱਖ ਦੀ ਬਿਜਲੀ ਪ੍ਰਣਾਲੀ ਦਾ ਨਿਰਮਾਣ ਕਰ ਰਹੇ ਹਾਂ।

 

ਸਾਡੀਆਂ ਕੋਸ਼ਿਸ਼ਾਂ ਸਿਸਟਮ ਨੂੰ ਸੁਰੱਖਿਅਤ ਬਣਾ ਰਹੀਆਂ ਹਨ ਅਤੇ ਨਾਲ ਹੀ ਸਾਨੂੰ ਮੌਸਮ ਦੀਆਂ ਚੁਣੌਤੀਆਂ ਦਾ ਬਿਹਤਰ ਢੰਗ ਨਾਲ ਜਵਾਬ ਦੇਣ ਦੇ ਯੋਗ ਬਣਾ ਰਹੀਆਂ ਹਨ। ਇਸ ਕਾਰਜ ਵਿੱਚ ਇਹ ਸ਼ਾਮਲ ਹੋ ਸਕਦਾ ਹੈ:

 

ਬਿਜਲੀ ਦੀਆਂ ਤਾਰਾਂ ਨੂੰ ਭੂਮੀਗਤ ਕਰਨਾ

ਸਾਡਾ 10,000-ਮੀਲ ਦਾ ਭੂਮੀਗਤ ਪ੍ਰੋਗਰਾਮ ਜੰਗਲ ਦੀ ਅੱਗ ਦੇ ਜੋਖਮ ਨੂੰ ਘਟਾਉਣ ਦੇ ਉਪਾਅ ਵਜੋਂ ਬਿਜਲੀ ਦੀਆਂ ਤਾਰਾਂ ਨੂੰ ਭੂਮੀਗਤ ਕਰਨ ਲਈ ਸੰਯੁਕਤ ਰਾਸ਼ਟਰ ਵਿੱਚ ਸਭ ਤੋਂ ਵੱਡਾ ਯਤਨ ਹੈ।

ਭੂਮੀਗਤ ਕਰਨ ਬਾਰੇ ਹੋਰ ਜਾਣੋ

 

ਸਿਸਟਮ ਹਾਰਡਨਿੰਗ

ਅਸੀਂ ਭੂਮੀਗਤ ਕਰਨ ਤੋਂ ਇਲਾਵਾ ਮਜ਼ਬੂਤ ਖੰਬੇ ਅਤੇ ਢੱਕੀਆਂ ਬਿਜਲੀ ਦੀਆਂ ਤਾਰਾਂ ਦੇ ਨਾਲ ਬਿਜਲੀ ਪ੍ਰਣਾਲੀ ਨੂੰ ਮਜ਼ਬੂਤ ਕਰ ਰਹੇ ਹਾਂ।

ਸਿਸਟਮ ਹਾਰਡਨਿੰਗ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰੋ

 

ਪਾਵਰਲਾਈਨ ਸੁਰੱਖਿਆ ਨੂੰ ਵਧਾਉਣ ਸਬੰਧੀ ਸੈਟਿੰਗਾਂ (Enhancing powerline safety settings)

ਜੇਕਰ ਕਿਸੇ ਖਤਰੇ ਦਾ ਪਤਾ ਲੱਗਦਾ ਹੈ ਤਾਂ ਅਸੀਂ ਇੱਕ ਸਕਿੰਟ ਦੇ ਦਸਵੇਂ ਹਿੱਸੇ ਦੇ ਅੰਦਰ ਬਿਜਲੀ ਬੰਦ ਕਰਨ ਲਈ ਵਿਸਤ੍ਰਿਤ ਸੈਟਿੰਗਾਂ ਦੀ ਵਰਤੋਂ ਕਰ ਰਹੇ ਹਾਂ। ਇਹਨਾਂ ਸੈਟਿੰਗਾਂ ਨੂੰ ਪਾਵਰਲਾਈਨ ਸੁਰੱਖਿਆ ਨੂੰ ਵਧਾਉਣ ਸਬੰਧੀ ਸੈਟਿੰਗਾਂ (Enhanced Powerline Safety Settings, EPSS) ਵਜੋਂ ਜਾਣਿਆ ਜਾਂਦਾ ਹੈ।

EPSS ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰੋ

 

ਜਨਤਕ ਸੁਰੱਖਿਆ ਲਈ ਬਿਜਲੀ ਬੰਦ ਕਰਨ (Public Safety Power Shutoff) ਦੇ ਪ੍ਰਭਾਵ ਨੂੰ ਘੱਟ ਕਰਨਾ

ਅਸੀਂ ਆਪਣੇ ਸਿਸਟਮ ਨੂੰ ਸੁਰੱਖਿਅਤ ਅਤੇ ਜਨਤਕ ਸੁਰੱਖਿਆ ਲਈ ਬਿਜਲੀ ਬੰਦ ਕਰਨ (Public Safety Power Shutoff) ਨੂੰ ਬਿਹਤਰ ਬਣਾਉਣ ਲਈ ਕੰਮ ਕਰ ਰਹੇ ਹਾਂ।

PSPS ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰੋ

 

ਬਿਜਲੀ ਦੀਆਂ ਲਾਈਨਾਂ ਦੇ ਨੇੜੇ ਦਰਖਤਾਂ ਅਤੇ ਬਨਸਪਤੀ ਦਾ ਪ੍ਰਬੰਧਨ ਕਰਨਾ

ਅਸੀਂ ਦਰਖਤਾਂ ਅਤੇ ਹੋਰ ਬਨਸਪਤੀ ਨੂੰ ਬਿਜਲੀ ਦੀਆਂ ਲਾਈਨਾਂ ਤੋਂ ਸੁਰੱਖਿਅਤ ਦੂਰੀ 'ਤੇ ਬਣਾ ਕੇ ਰੱਖਦੇ ਹਾਂ।

ਬਨਸਪਤੀ ਪ੍ਰਬੰਧਨ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰੋ

 

ਆਪਣੇ ਆਂਢ-ਗੁਆਂਢ ਵਿੱਚ ਹੋ ਰਹੇ ਜੰਗਲ ਦੀ ਅੱਗ ਤੋਂ ਸੁਰੱਖਿਆ ਸੰਬੰਧੀ ਕਾਰਜਾਂ ਬਾਰੇ ਜਾਣਕਾਰੀ ਲਈ ਜੰਗਲ ਦੀ ਅੱਗ ਸੁਰੱਖਿਆ ਪ੍ਰਗਤੀ ਦਾ ਨਕਸ਼ਾ ਦੇਖੋ।

 

Find out more about our wildfire safety efforts (PDF)

 

Learn about outage preparedness for residential customers (PDF).

 

Learn about outage preparedness for businesses (PDF).

ਇਹ ਪਤਾ ਲਗਾਓ ਕਿ ਕੀ ਤੁਸੀਂ ਜੰਗਲ ਦੀ ਅੱਗ ਦੇ ਉੱਚ ਜੋਖਮ ਵਾਲੇ ਖੇਤਰ ਵਿੱਚ ਰਹਿੰਦੇ ਹੋ

ਤੁਹਾਡੇ ਨੇੜੇ ਜੰਗਲ ਦੀ ਅੱਗ ਦੇ ਖਤਰੇ ਬਾਰੇ ਜਾਣਕਾਰੀ ਸਾਂਝੀ ਕਰਨ ਲਈ, ਅਸੀਂ ਫਾਇਰ-ਥ੍ਰੇਟ ਮੈਪ ਦੀ ਵਰਤੋਂ ਕਰਦੇ ਹਾਂ। California Public Utilities Commission (CPUC) ਨੇ ਇਸ ਉਪਕਰਣ ਨੂੰ ਵਿਕਸਤ ਕਰਨ ਲਈ CAL FIRE ਅਤੇ ਹੋਰਾਂ ਨਾਲ ਕੰਮ ਕੀਤਾ। ਇਹ ਮੈਪ ਜੰਗਲ ਦੀ ਅੱਗ ਦੇ ਉੱਚ ਜੋਖਮ ਵਾਲੀਆਂ ਥਾਵਾਂ ਨੂੰ ਦਰਸ਼ਾਉਂਦਾ ਹੈ ਜਿੱਥੇ ਜਾਨ-ਮਾਲ ਨੂੰ ਖਤਰਾ ਹੋ ਸਕਦਾ ਹੈ।

  • ਟੀਅਰ 3 ਖੇਤਰਾਂ ਵਿੱਚ ਜੰਗਲ ਦੀ ਅੱਗ ਲਈ ਬਹੁਤ ਜ਼ਿਆਦਾ ਖਤਰਾ ਹੈ
  • ਟੀਅਰ 2 ਖੇਤਰਾਂ ਵਿੱਚ ਜੰਗਲ ਦੀ ਅੱਗ ਲਈ ਬਹੁਤ ਉੱਚ ਖਤਰਾ ਹੈ
  • Zone 1 High Hazard Zone ਉਹ ਖੇਤਰ ਹਨ ਜਿੱਥੇ ਮੁਰਝਾਏ ਅਤੇ ਖਰਾਬ ਹੋ ਰਹੇ ਦਰਖਤਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ

ਸਵੱਛ, ਨਵਿਆਉਣਯੋਗ ਊਰਜਾ ਜਿਸ 'ਤੇ ਤੁਸੀਂ ਭਰੋਸਾ ਕਰ ਸਕਦੇ ਹੋ

ਗਾਹਕਾਂ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ, ਅਸੀਂ ਜੰਗਲ ਦੀ ਅੱਗ ਦੇ ਖਤਰਿਆਂ ਨੂੰ ਰੋਕਣ ਅਤੇ ਪ੍ਰਤਿਕਿਰਿਆ ਦੇਣ ਲਈ ਨਵੇਂ ਉਪਕਰਣਾਂ ਦੀ ਵਰਤੋਂ ਕਰ ਰਹੇ ਹਾਂ।

ਕਟੌਤੀ ਅਤੇ ਸੁਰੱਖਿਆ ਬਾਰੇ ਹੋਰ

ਸੁਰੱਖਿਆ

PG&E ਵਿਖੇ, ਸੁਰੱਖਿਆ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੈ।

ਜਨਤਕ ਸੁਰੱਖਿਆ ਲਈ ਬਿਜਲੀ ਬੰਦ ਕਰਨਾ (Public Safety Power Shutoff)

ਇਹ ਪਤਾ ਲਗਾਓ ਕਿ ਕਿਵੇਂ ਯੋਜਨਾਬੱਧ ਸੁਰੱਖਿਆ ਕਟੌਤੀਆਂ ਜੰਗਲ ਦੀ ਅੱਗ ਨੂੰ ਰੋਕਦੀਆਂ ਹਨ ਅਤੇ ਤੁਹਾਨੂੰ ਸੁਰੱਖਿਅਤ ਰੱਖਦੀਆਂ ਹਨ।

ਕਟੌਤੀ ਦੀ ਤਿਆਰੀ ਅਤੇ ਸਹਾਇਤਾ

ਬਿਜਲੀ ਕਟੌਤੀ ਲਈ ਤਿਆਰ ਰਹੋ ਅਤੇ ਸਹਾਇਤਾ ਪ੍ਰਾਪਤ ਕਰੋ।