ਮਹੱਤਵਪੂਰਨ

ਤੁਹਾਡਾ ਨਵਾਂ pge.com ਖਾਤਾ ਲਗਭਗ ਤਿਆਰ ਹੈ! ਅਸੀਂ ਜ਼ਿਆਦਾ ਸੌਖੇ ਪਾਸਵਰਡ ਰੀਸੈੱਟ, ਬੇਹਤਰ ਸੁਰੱਖਿਆ ਅਤੇ ਹੋਰ ਵੀ ਚੀਜ਼ਾਂ ਸ਼ਾਮਲ ਕਰ ਰਹੇ ਹਾਂ। ਇਹ ਯਕੀਨੀ ਬਣਾਓ ਕਿ ਤੁਹਾਡੇ ਕੋਲ ਆਪਣਾ ਵਰਤਮਾਨ ਫ਼ੋਨ ਨੰਬਰ ਅਤੇ ਈਮੇਲ ਪਤਾ ਹੈ, ਤਾਂ ਜੋ ਤੁਸੀਂ ਲੌਕ ਆਉਟ ਨਾ ਹੋ ਜਾਓ। ਲੌਕ ਆਉਟ ਨਾ ਹੋਵੋ!

California Consumer Privacy Act

ਆਪਣੇ ਉਪਭੋਗਤਾ ਗੋਪਨੀਯਤਾ ਅਧਿਕਾਰਾਂ ਨੂੰ ਸਮਝੋ

California Consumer Privacy Act (CCPA)

California Consumer Privacy Act 1 ਜਨਵਰੀ, 2020 ਨੂੰ California ਦੀ ਵਿਧਾਨ ਸਭਾ ਦੁਆਰਾ ਪਾਸ ਕੀਤਾ ਗਿਆ ਸੀ ਅਤੇ California ਦੇ ਸਾਰੇ ਉਪਭੋਗਤਾਵਾਂ ਲਈ ਲਾਗੂ ਹੋ ਗਿਆ ਸੀ। 1 ਜਨਵਰੀ, 2023 ਤੋਂ, California ਗੋਪਨੀਯਤਾ ਅਧਿਕਾਰ ਐਕਟ (California Privacy Rights Act, CPRA) ਦੁਆਰਾ ਕਰਮਚਾਰੀਆਂ, ਠੇਕੇਦਾਰਾਂ ਅਤੇ ਵਪਾਰਕ ਸੰਪਰਕਾਂ ਸਮੇਤ, California ਦੇ ਨਿਵਾਸੀਆਂ ਨੂੰ ਵਾਧੂ ਅਧਿਕਾਰ ਪ੍ਰਦਾਨ ਕਰਨ ਲਈ CCPA ਸੰਸ਼ੋਧਿਤ ਕੀਤਾ ਜਾਵੇਗਾ।  California ਦੇ ਨਿਵਾਸੀਆਂ ਲਈ ਉਪਲਬਧ ਅਧਿਕਾਰਾਂ ਵਿੱਚ ਇਹ ਸ਼ਾਮਲ ਹਨ:

 

  • ਇਕੱਤਰ ਕੀਤੀ ਗਈ ਨਿੱਜੀ ਜਾਣਕਾਰੀ ਦੀਆਂ ਸ਼੍ਰੇਣੀਆਂ ਨੂੰ ਜਾਣਨ ਦਾ ਅਧਿਕਾਰ।
  • ਇਹ ਜਾਣਨ ਦਾ ਅਧਿਕਾਰ ਕਿ ਕੀ ਉਨ੍ਹਾਂ ਦੀ ਨਿੱਜੀ ਜਾਣਕਾਰੀ ਵੇਚੀ ਗਈ ਹੈ ਜਾਂ ਖੁਲਾਸਾ ਕੀਤਾ ਗਿਆ ਅਤੇ ਕਿਸਨੂੰ।
  • ਇਕੱਤਰ ਕੀਤੀ ਗਈ ਜਾਣਕਾਰੀ ਦੇ ਖਾਸ ਹਿੱਸਿਆਂ ਬਾਰੇ ਜਾਣਨ ਦਾ ਅਧਿਕਾਰ।
  • ਬੇਨਤੀ ਕਰਨ ਦਾ ਅਧਿਕਾਰ ਕਿ ਕੁਝ ਅਪਵਾਦਾਂ ਦੇ ਅਧੀਨ, ਕਾਰੋਬਾਰ ਨਿੱਜੀ ਜਾਣਕਾਰੀ ਨੂੰ ਮਿਟਾਉਂਦਾ ਹੈ।
  • ਨਿੱਜੀ ਜਾਣਕਾਰੀ ਤੱਕ ਪਹੁੰਚ ਕਰਨ ਦਾ ਅਧਿਕਾਰ, ਜੋ ਕਾਰੋਬਾਰ ਨੇ ਉਪਭੋਗਤਾ ਬਾਰੇ ਇਕੱਤਰ ਕੀਤੀ ਹੈ।
  • ਉਪਭੋਗਤਾ ਬਾਰੇ ਗਲਤ ਨਿੱਜੀ ਜਾਣਕਾਰੀ ਨੂੰ ਠੀਕ ਕਰਨ ਦਾ ਅਧਿਕਾਰ।
  • ਕੁਝ ਖਾਸ ਹਾਲਤਾਂ ਵਿੱਚ ਸੰਵੇਦਨਸ਼ੀਲ ਨਿੱਜੀ ਜਾਣਕਾਰੀ ਦੀ ਵਰਤੋਂ ਅਤੇ ਖੁਲਾਸੇ ਨੂੰ ਸੀਮਿਤ ਕਰਨ ਦਾ ਅਧਿਕਾਰ।
  • ਅੰਤਰ-ਪ੍ਰਸੰਗਿਕ ਵਿਵਹਾਰ ਸੰਬੰਧੀ ਵਿਗਿਆਪਨ ਲਈ ਨਿੱਜੀ ਜਾਣਕਾਰੀ ਨੂੰ ਸਾਂਝਾ ਕਰਨ ਲਈ ਚੋਣ-ਛੱਡਣ ਦਾ ਅਧਿਕਾਰ।

PG&E ਵਪਾਰਕ ਉਦੇਸ਼ਾਂ ਨੂੰ ਪੂਰਾ ਕਰਨ ਲਈ ਨਿੱਜੀ ਜਾਣਕਾਰੀ ਇਕੱਤਰ ਕਰਦਾ ਹੈ, ਇਸਦੀ ਵਰਤੋਂ ਅਤੇ ਖੁਲਾਸਾ ਕਰਦਾ ਹੈ, ਜਿਵੇਂ ਕਿ ਊਰਜਾ ਸੰਬੰਧੀ ਸੇਵਾਵਾਂ ਪ੍ਰਦਾਨ ਕਰਨਾ, ਅਤੇ ਨਿਯਮਤ ਜਨਤਕ ਸਹੂਲਤ ਵਜੋਂ ਕਾਨੂੰਨੀ ਜ਼ਰੂਰਤਾਂ ਦੀ ਪਾਲਣਾ ਕਰਨਾ। 

 

PG&E ਦੁਆਰਾ ਇਕੱਤਰ ਕੀਤੀ ਜਾਣ ਵਾਲੀ ਨਿੱਜੀ ਜਾਣਕਾਰੀ ਅਤੇ ਇਸਦੀ ਵਰਤੋਂ ਕਰਨ ਦੇ ਤਰੀਕੇ ਬਾਰੇ ਵਧੇਰੀ ਜਾਣਕਾਰੀ ਲਈ  pge.com/privacy 'ਤੇ ਸਾਡੀ ਗੋਪਨੀਯਤਾ ਨੀਤੀ ਤੇ ਜਾਓ।

PG&E ਨੇ ਕਿਸੇ ਵੀ ਮੁਦਰਾ ਮੁੱਲ ਲਈ ਪਿਛਲੇ 12 ਮਹੀਨਿਆਂ ਵਿੱਚ ਉਪਭੋਗਤਾਵਾਂ ਦੀ ਨਿੱਜੀ ਜਾਣਕਾਰੀ ਨਹੀਂ ਵੇਚੀ ਹੈ।  ਹਾਲਾਂਕਿ, ਕੁਝ ਵੈੱਬਸਾਈਟ ਕੂਕਿਜ਼ ਦੀ ਸਾਡੀ ਵਰਤੋਂ ਨੂੰ California ਦੇ ਕਾਨੂੰਨ ਦੇ ਤਹਿਤ ਜਾਣਕਾਰੀ ਦੀ "ਵਿਕਰੀ" ਮੰਨਿਆ ਜਾ ਸਕਦਾ ਹੈ।  ਪਿਛਲੇ ਬਾਰਾਂ ਮਹੀਨਿਆਂ ਵਿੱਚ, ਅਸੀਂ ਤੁਹਾਡੀ ਇੰਟਰਨੈੱਟ ਗਤੀਵਿਧੀ ਜਾਂ ਭੂਗੋਲਿਕ ਸਥਿਤੀ ਨੂੰ ਤੀਜੀ ਧਿਰ ਨਾਲ ਸਾਂਝਾ ਕੀਤਾ ਹੈ, ਜਿਨ੍ਹਾਂ ਦੀਆਂ ਕੂਕਿਜ਼ ਸਾਡੀਆਂ ਵੈੱਬਸਾਈਟਾਂ 'ਤੇ ਹਨ। ਇਹ ਕੂਕਿਜ਼ ਸਾਡੀ ਵੈੱਬਸਾਈਟ ਦੀ ਵਰਤੋਂ ਦਾ ਵਿਸ਼ਲੇਸ਼ਣ ਕਰਨ, ਤੁਹਾਨੂੰ ਸੰਬੰਧਿਤ PG&E ਵਿਗਿਆਪਨ ਅਤੇ ਉਤਪਾਦ ਪ੍ਰਦਾਨ ਕਰਨ, ਅਤੇ ਸਾਡੀਆਂ ਵੈੱਬਸਾਈਟਾਂ ਨੂੰ ਵਾਧੂ, ਗਤੀਸ਼ੀਲ ਕਾਰਜਸ਼ੀਲਤਾ ਪ੍ਰਦਾਨ ਕਰਨ ਲਈ ਵਰਤੀਆਂ ਜਾਂਦੀਆਂ ਹਨ।  ਤੁਸੀਂ ਸਾਡੇ ਕੂਕਿਜ਼ ਪ੍ਰਬੰਧਨ ਟੂਲ ਦੀ ਵਰਤੋਂ ਕਰਕੇ ਇਹਨਾਂ ਕੂਕਿਜ਼ ਦੀ ਵਰਤੋਂ ਤੋਂ ਨਾ ਕਰਨ ਦੀ ਚੌਣ ਕਰ ਸਕਦੇ ਹੋ, ਜੋ ਕਿ ਇੱਥੇਉਬਲਬੱਧ ਹੈ। ਅਸੀਂ HTTP ਸਿਰਲੇਖ ਖੇਤਰਾਂ ਵਿੱਚ ਮੌਜੂਦ ਚੌਂਨ ਕਰਨ ਦੇ ਤਰਜੀਹ ਸਿਗਨਲਾਂ ਨੂੰ ਵੀ ਪਛਾਣਦੇ ਹਾਂ।

pge.com ਤੇ ਕੂਕਿਜ਼ ਪ੍ਰਬੰਧਨ

PG&E ਸੰਚਾਰਾਂ ਨੂੰ ਬੰਦ ਕਰਨ ਦੀ ਚੋਣ ਕਿਵੇਂ ਕਰਨੀ ਹੈ

ਤੀਜੀ ਧਿਰਾਂ ਨੂੰ ਜਾਣਕਾਰੀ ਦਾ ਖੁਲਾਸਾ

ਬੇਨਤੀਆਂ ਨੂੰ ਐਕਸੈਸ ਕਰੋ ਅਤੇ ਮਿਟਾਓ

ਗੋਪਨੀਯਤਾ ਬਾਰੇ ਹੋਰ ਜਾਣਕਾਰੀ

ਸੋਸ਼ਲ ਮੀਡੀਆ ਨੀਤੀ

PG&E ਦੀਆਂ ਸੋਸ਼ਲ ਮੀਡੀਆ ਨੀਤੀਆਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਸਮੀਖਿਆ ਕਰੋ।

ਡਿਜੀਟਲ ਸੰਚਾਰ ਨੀਤੀ

ਅਸੀਂ ਵੌਇਸ, ਟੈਕਸਟ ਮੈਸੇਜ, ਈਮੇਲਾਂ ਅਤੇ ਹੋਰ ਬਹੁਤ ਕੁਝ ਰਾਹੀਂ ਤੁਹਾਡੇ ਨਾਲ ਕਿਵੇਂ ਗੱਲਬਾਤ ਕਰਨ ਦੀ ਯੋਜਨਾ ਬਣਾ ਰਹੇ ਹਾਂ

ਸਾਡੇ ਨਾਲ ਸੰਪਰਕ ਕਰੋ

 ਜੇਕਰ ਤੁਹਾਡੇ ਕੋਈ ਵਾਧੂ ਸਵਾਲ ਹਨ, ਤਾਂ PG&E ਦੀ ਗੋਪਨੀਯਤਾ ਟੀਮ ਨੂੰ pgeprivacy@pge.comਤੇ ਈਮੇਲ ਕਰੋ।