ਮਹੱਤਵਪੂਰਨ

ਅਨੁਵਾਦ ਅਤੇ ਪਹੁੰਚਯੋਗਤਾ ਸਰੋਤ

ਹੋਰ ਫਾਰਮੈਟਾਂ ਅਤੇ ਭਾਸ਼ਾਵਾਂ ਵਿੱਚ ਸਾਡੇ ਗਾਹਕਾਂ ਲਈ ਸਹਾਇਤਾ

ਆਪਣੀ ਪਸੰਦੀਦਾ ਭਾਸ਼ਾ ਵਿੱਚ ਜਨਤਕ ਸੁਰੱਖਿਆ ਲਈ ਬਿਜਲੀ ਬੰਦ (Public Safety Power Shutoff) ਕਰਨ ਦੀਆਂ ਸੂਚਨਾਵਾਂ ਪ੍ਰਾਪਤ ਕਰੋ।

 ਨੋਟ: ਜੇ ਤੁਹਾਡੀ ਭਾਸ਼ਾ ਉਪਰੋਕਤ ਚੋਣਕਰਤਾ ਵਿੱਚ ਸ਼ਾਮਲ ਨਹੀਂ ਹੈ, ਤਾਂ 250+ ਹੋਰ ਭਾਸ਼ਾਵਾਂ ਵਿੱਚ ਸਹਾਇਤਾ ਵਾਸਤੇ 1-877-660-6789'ਤੇ ਕਾਲ ਕਰੋ। 

ਆਪਣੀ ਪਸੰਦੀਦਾ ਭਾਸ਼ਾ ਵਿੱਚ ਜਾਣਕਾਰੀ ਪ੍ਰਾਪਤ ਕਰੋ

 

ਗੈਰ-ਅੰਗਰੇਜ਼ੀ ਸਰੋਤ 

ਹੋਰ ਭਾਸ਼ਾਵਾਂ ਵਿੱਚ ਉਪਲਬਧ ਜਾਣਕਾਰੀ ਦੀ ਪੜਚੋਲ ਕਰੋ।

ਅਨੁਵਾਦ ਕੀਤੇ ਊਰਜਾ ਬਿੱਲਾਂ ਦੀ ਬੇਨਤੀ ਕਰੋ

ਆਪਣਾ PG&E ਬਿੱਲ ਚੀਨੀ (ਕੈਂਟੋਨੀਜ਼ ਜਾਂ ਮੈਂਡਾਰਿਨ) ਜਾਂ ਸਪੈਨਿਸ਼ ਵਿੱਚ ਪ੍ਰਾਪਤ ਕਰਨ ਲਈ:

  1. ਆਪਣੇ ਔਨਲਾਈਨ ਖਾਤੇ ਵਿੱਚ ਸਾਈਨ ਇਨ ਕਰੋ।
  2. "ਭਾਸ਼ਾ" ਬਾਕਸ 'ਤੇ ਹੇਠਾਂ ਸਕ੍ਰੋਲ ਕਰੋ।
  3. ਆਪਣੀ ਪਸੰਦੀਦਾ ਭਾਸ਼ਾ ਚੁਣੋ।
  4. "ਤਬਦੀਲੀਆਂ ਨੂੰ ਸੁਰੱਖਿਅਤ ਕਰੋ" 'ਤੇ ਕਲਿੱਕ ਕਰੋ।

ਆਮ PG&E ਜਾਣਕਾਰੀ

ਆਪਣੀ ਭਾਸ਼ਾ ਵਿੱਚ ਆਮ PG&E ਜਾਣਕਾਰੀ ਤੱਕ ਪਹੁੰਚ ਕਰਨ ਲਈ, 250+ ਭਾਸ਼ਾਵਾਂ ਵਿੱਚ ਸਹਾਇਤਾ ਵਾਸਤੇ 1-877-660-6789 'ਤੇ ਕਾਲ ਕਰੋ।

 

ਸਪੇਨੀ (español): 1-800-660-6789

ਚੀਨੀ (中文): 1-800-893-9555

ਵੀਅਤਨਾਮੀ (Việt): 1-800-298-8438

ਅੰਗਰੇਜ਼ੀ ਅਤੇ ਬਾਕੀ ਸਾਰੀਆਂ ਭਾਸ਼ਾਵਾਂ: 1-800-743-5000

ਐਮਰਜੈਂਸੀ ਸਰੋਤ ਜਾਣਕਾਰੀ

ਐਮਰਜੈਂਸੀ ਚੇਤਾਵਨੀਆਂ ਵਾਸਤੇ ਆਪਣੀ ਭਾਸ਼ਾ ਤਰਜੀਹ ਨੂੰ ਔਨਲਾਈਨ ਅੱਪਡੇਟ ਕਰੋ।

ਭਾਈਚਾਰਕ ਆਧਾਰਿਤ ਸੰਸਥਾਵਾਂ (Community Based Organizations, CBO) ਦੇ ਨਾਲ ਭਾਗੀਦਾਰੀ

ਪਹੁੰਚ ਦਾ ਸੰਚਾਲਨ ਕਰਨ ਲਈ PG&E ਭਾਈਚਾਰਕ ਆਧਾਰਿਤ ਸੰਸਥਾਵਾਂ (Community Based Organizations, CBO) ਦੇ ਨਾਲ ਭਾਗੀਦਾਰੀ ਕਰਦਾ ਹੈ।

 

ਤਿਆਰੀ ਕਰਨ ਲਈ ਬਿਨਾਂ ਅੰਗਰੇਜ਼ੀ ਵਾਲੇ ਸਰੋਤ

 

ਵਾਧੂ ਐਮਰਜੈਂਸੀ ਜਾਣਕਾਰੀ PG&E ਕਟੌਤੀ ਕੇਂਦਰ ‘ਤੇ ਪਾਈ ਜਾਂ ਸਕਦੀ ਹੈ। ਵਿਸ਼ਿਆਂ ਵਿੱਚ ਸ਼ਾਮਲ ਹੈ: 

ਆਪਣੀ ਪਸੰਦੀਦਾ ਭਾਸ਼ਾ ਵਿੱਚ PG&E ਦੇ ਕਟੌਤੀ ਸੈਂਟਰ ਵੇਖਣ ਲਈ, ਆਪਣੀ ਸਕ੍ਰੀਨ ਦੇ ਉੱਪਰ ਸੱਜੇ ਪਾਸੇ ਡ੍ਰੌਪ-ਡਾਊਨ ਮੀਨੂ ਵਿੱਚੋਂ ਆਪਣੀ ਭਾਸ਼ਾ ਚੁਣੋ। 

 

 

ਜਨਤਕ ਸੁਰੱਖਿਆ ਬਿਜਲੀ ਬੰਦ ਬਾਰੇ ਆਪਣੀ ਭਾਸ਼ਾ ਵਿੱਚ ਜਾਣਕਾਰੀ

 

ਗਾਹਕਾਂ ਅਤੇ ਭਾਈਚਾਰਿਆਂ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ, ਅਸੀਂ PSPS ਕਟੌਤੀਆਂ ਦੇ ਦੌਰਾਨ ਵਾਧੂ ਸਹਾਇਤਾ ਪ੍ਰਦਾਨ ਕਰਦੇ ਹਾਂ। ਜਦੋਂ PSPS ਦੀ ਘੋਸ਼ਣਾ ਕੀਤੀ ਜਾਂਦੀ ਹੈ, ਤਾਂ ਸਾਡੀ ਵੈੱਬਸਾਈਟ ਹੇਠ ਲਿਖੇ ਉੱਤੇ ਜਾਣਕਾਰੀ ਪ੍ਰਦਾਨ ਕਰੇਗੀ:

  • ਤੁਹਾਡੇ ਪਤੇ 'ਤੇ ਹੋਣ ਵਾਲੀ ਬਿਜਲੀ ਬੰਦ ਅਤੇ ਮੁੜ-ਬਹਾਲੀ ਦੀ ਸਥਿਤੀ
  • ਨਕਸ਼ੇ ਜੋ ਪ੍ਰਭਾਵਿਤ ਖੇਤਰਾਂ ਨੂੰ ਦਰਸਾਉਂਦੇ ਹਨ
  • ਭਾਈਚਾਰਕ ਸਰੋਤ ਕੇਂਦਰ ਜੋ ADA-ਪਹੁੰਚਯੋਗ ਰੈਸਟਰੂਮ, Wi-Fi, ਉਪਕਰਣ ਚਾਰਜ ਕਰਨਾ ਅਤੇ ਹੋਰ ਸੇਵਾਵਾਂ ਪ੍ਰਦਾਨ ਕਰਦੇ ਹਨ

 

ਇਹ ਜਾਣਕਾਰੀ ਅੰਗਰੇਜ਼ੀ, ਅਰਬੀ, ਚੀਨੀ, ਫਾਰਸੀ, ਹਿੰਦੀ, ਹਮੌਂਗ, ਜਪਾਨੀ, ਖਮੇਰ, ਕੋਰੀਅਨ, ਪੁਰਤਗਾਲੀ, ਪੰਜਾਬੀ, ਰੂਸੀ, ਸਪੈਨਿਸ਼, ਤਾਗਾਲੋਗ, ਥਾਈ ਅਤੇ ਵੀਅਤਨਾਮੀ ਭਾਸ਼ਾ ਵਿੱਚ ਉਪਲੱਬਧ ਹੋਵੇਗੀ।

 

 

ਜਨਤਕ ਸੁਰੱਖਿਆ ਲਈ ਬਿਜਲੀ ਬੰਦ ਕਰਨ (Public Safety Power Shutoff) ਸੰਬੰਧੀ ਸੰਚਾਰ

 

ਜੇਕਰ ਤੁਸੀਂ PG&E ਖਾਤਾ ਧਾਰਕ ਹੋ ਅਤੇ ਸਾਨੂੰ ਲੱਗਦਾ ਹੈ ਕਿ ਤੁਹਾਡਾ ਪਤਾ PSPS ਦੁਆਰਾ ਪ੍ਰਭਾਵਿਤ ਹੋਵੇਗਾ

ਅਸੀਂ ਤੁਹਾਨੂੰ ਸਵੈਚਲਿਤ ਕਾਲ, ਟੈਕਸਟ ਅਤੇ ਈਮੇਲ ਭੇਜਾਂਗੇ। ਇਹ ਕਟੌਤੀ ਤੋਂ ਦੋ ਦਿਨ ਪਹਿਲਾਂ ਸ਼ੁਰੂ ਹੋਵੇਗਾ (ਜੇ ਸੰਭਵ ਹੋਵੇ) ਅਤੇ ਹਰ ਦਿਨ ਜਦੋਂ ਤੱਕ ਬਿਜਲੀ ਬਹਾਲ ਨਹੀਂ ਹੋ ਜਾਂਦੀ।

 

ਆਪਣੀ ਭਾਸ਼ਾ ਤਰਜੀਹ ਨੂੰ ਅੱਪਡੇਟ ਕਰਨ ਲਈ, ਸਾਡੀ ਕਦਮ-ਦਰ-ਕਦਮ ਗਾਈਡ (PDF) ਦੀ ਵਰਤੋਂ ਕਰੋ।

 

ਜੇਕਰ ਤੁਸੀਂ PG&E ਖਾਤਾ ਧਾਰਕ ਨਹੀਂ ਹੋ

ਪਤੇ ਸੰਬੰਧੀ ਚੇਤਾਵਨੀਆਂ ਲਈ ਸਾਈਨ ਅੱਪ ਕਰੋ। ਇਹ ਚੇਤਾਵਨੀਆਂ ਕਿਸੇ ਵੀ ਪਤੇ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ, ਜੋ ਤੁਹਾਡੇ ਲਈ ਮਹੱਤਵਪੂਰਨ ਹੋਵੇ। ਇਹ ਸੂਚਨਾਵਾਂ ਕਈ ਭਾਸ਼ਾਵਾਂ ਵਿੱਚ ਉਪਲਬਧ ਹਨ। ਇਹ ਚੇਤਾਵਨੀਆਂ ਪ੍ਰਾਪਤ ਕਰਨ ਲਈ ਇਹ ਜਰੂਰੀ ਨਹੀਂ ਹੈ ਕਿ ਤੁਹਾਡੇ ਕੋਲ PG&E ਖਾਤਾ ਹੋਵੇ।

 

 

ਆਪਣੀ ਪਸੰਦੀਦਾ ਭਾਸ਼ਾ ਵਿੱਚ ਵੈੱਬਸਾਈਟ 'ਤੇ ਜਾਓ

ਸਾਡੇ ਆਊਟੇਜ ਸੈਂਟਰ ਦੇ ਕਿਸੇ ਵੀ ਪੰਨੇ ਦੇ ਸਿਖਰ ਤੋਂ, ਸਕ੍ਰੀਨ ਦੇ ਸਿਖਰਲੇ ਸੱਜੇ ਪਾਸੇ ਡ੍ਰੌਪ-ਡਾਊਨ ਤੋਂ ਆਪਣੀ ਪਸੰਦੀਦਾ ਭਾਸ਼ਾ ਦੀ ਚੋਣ ਕਰੋ।

 

ਮੀਨੂ ਦੀ ਚੋਣ ਕਰੋ ਅਤੇ ਡਰਾਪ ਡਾਊਨ ਵਿੱਚੋਂ ਆਪਣੀ ਪਸੰਦੀਦਾ ਭਾਸ਼ਾ ਦੀ ਚੋਣ ਕਰੋ।

 

 

ਬਰੇਲ, ਵੱਡੇ ਪ੍ਰਿੰਟ ਅਤੇ ਆਡੀਓ ਸਰੋਤ

 

ਸਾਡੇ ਗਾਹਕਾਂ ਨੂੰ ਬਿਹਤਰ ਸੇਵਾ ਪ੍ਰਦਾਨ ਕਰਨ ਲਈ, ਅਸੀਂ ਬ੍ਰੇਲ, ਵੱਡੇ ਪ੍ਰਿੰਟ ਅਤੇ ਆਡੀਓ ਵਿੱਚ ਵੀ ਸਹਾਇਤਾ ਦੀ ਪੇਸ਼ਕਸ਼ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਜਿਸਨੂੰ ਤੁਸੀਂ ਜਾਣਦੇ ਹੋ, ਅੰਨ੍ਹਾ ਹੈ ਜਾਂ ਜਿਸਨੂੰ ਘੱਟ ਦਿਖਾਈ ਦਿੰਦਾ ਹੈ:

  • ਆਪਣੇ ਉਪਕਰਣਾਂ ਵਿੱਚ ਬ੍ਰੇਲ ਉਪਕਰਣ ਦੇ ਨਿਸ਼ਾਨ ਸ਼ਾਮਲ ਕਰੋ
  • ਬਰੇਲ, ਵੱਡੇ ਪ੍ਰਿੰਟ ਜਾਂ ਇੱਕ ਆਡੀਓ ਫਾਈਲ ਵਿੱਚ PG&E ਸਟੇਟਮੈਂਟ ਪਾਓ

ਇਹਨਾਂ ਬਰੇਲ, ਵੱਡੇ ਪ੍ਰਿੰਟ ਅਤੇ ਆਡੀਓ ਸਰੋਤਾਂ ਤੱਕ ਪਹੁੰਚ ਪ੍ਰਾਪਤ ਕਰਨ ਲਈ, 1-800-743-5000 ‘ਤੇ ਸਾਨੂੰ ਕਾਲ ਕਰੋ।

 

 ਨੋਟ: ਬਰੇਲ ਸਟੇਟਮੈਂਟਾਂ ਨੂੰ ਤੁਹਾਡੇ ਪ੍ਰਿੰਟ ਕੀਤੇ ਸਟੇਟਮੈਂਟ ਤੋਂ ਅਲਾਵਾ ਤਿਆਰ ਕੀਤਾ ਗਿਆ ਹੈ। ਆਮ ਤੌਰ ‘ਤੇ, ਉਹ ਲਗਭਗ ਇੱਕ ਹਫ਼ਤੇ ਬਾਅਦ ਆਉਂਦੇ ਹਨ। ਦੇਰੀ ਦੇ ਨੋਟਿਸ ਅਤੇ ਹੋਰ ਕਾਨੂੰਨੀ ਬਿਆਨ ਬਰੇਲ ਸਟੇਟਮੈਂਟ ਵਿੱਚ ਸ਼ਾਮਲ ਨਹੀਂ ਕੀਤੇ ਜਾਂਦੇ।

ਬਿਜਲੀ ਕਟੌਤੀਆਂ ਬਾਰੇ ਹੋਰ

ਕਮਿਊਨਿਟੀ ਜੰਗਲ ਦੀ ਅੱਗ ਲਈ ਸੁਰੱਖਿਆ ਪ੍ਰੋਗਰਾਮ (Community Wildfire Safety Program, CWSP)

ਪਤਾ ਕਰੋ ਕਿ ਅਸੀਂ ਆਪਣੀ ਪ੍ਰਣਾਲੀ ਨੂੰ ਕਿਵੇਂ ਸੁਰੱਖਿਅਤ ਅਤੇ ਜ਼ਿਆਦਾ ਭਰੋਸੇਮੰਦ ਬਣਾ ਰਹੇ ਹਾਂ।

ਭੋਜਨ, ਰਿਹਾਇਸ਼ ਅਤੇ ਆਵਾਜਾਈ

PSPS ਦੌਰਾਨ ਸਹਾਇਤਾ ਲੱਭੋ। ਇਸ ਵਿੱਚ ਹੋਟਲ ਵਿੱਚ ਠਹਿਰਨਾ, ਭੋਜਨ ਜਾਂ ਪਹੁੰਚਯੋਗ ਸਵਾਰੀਆਂ ਸ਼ਾਮਲ ਹੋ ਸਕਦੀਆਂ ਹਨ।  

ਕਾਉਂਟੀ-ਵਿਸ਼ਿਸ਼ਟ ਸਰੋਤ

ਆਪਣੀ ਕਾਉਂਟੀ ਵਿੱਚ ਸੇਵਾਵਾਂ ਬਾਰੇ ਜਾਣਕਾਰੀ ਲੱਭੋ, ਜਿਵੇਂ ਕਿ ਸਥਾਨਕ ਫੂਡ ਬੈਂਕ ਜਾਂ ਮੀਲ ਆਨ ਵ੍ਹੀਲਜ਼ (Meals on Wheels)।