ਮਹੱਤਵਪੂਰਨ

ਤੁਹਾਡਾ ਨਵਾਂ pge.com ਖਾਤਾ ਲਗਭਗ ਤਿਆਰ ਹੈ! ਅਸੀਂ ਜ਼ਿਆਦਾ ਸੌਖੇ ਪਾਸਵਰਡ ਰੀਸੈੱਟ, ਬੇਹਤਰ ਸੁਰੱਖਿਆ ਅਤੇ ਹੋਰ ਵੀ ਚੀਜ਼ਾਂ ਸ਼ਾਮਲ ਕਰ ਰਹੇ ਹਾਂ। ਇਹ ਯਕੀਨੀ ਬਣਾਓ ਕਿ ਤੁਹਾਡੇ ਕੋਲ ਆਪਣਾ ਵਰਤਮਾਨ ਫ਼ੋਨ ਨੰਬਰ ਅਤੇ ਈਮੇਲ ਪਤਾ ਹੈ, ਤਾਂ ਜੋ ਤੁਸੀਂ ਲੌਕ ਆਉਟ ਨਾ ਹੋ ਜਾਓ। ਲੌਕ ਆਉਟ ਨਾ ਹੋਵੋ!

ਪੁਨਰ-ਨਿਰਮਾਣ ਸੇਵਾਵਾਂ

ਸਾਡੇ ਗਾਹਕਾਂ ਨੂੰ ਜੰਗਲ ਦੀ ਅੱਗ ਤੋਂ ਰਿਕਵਾਰ ਹੋਣ ਵਿੱਚ ਮਦਦ ਕਰਨਾ

ਜੇ ਤੁਹਾਨੂੰ ਕੁਦਰਤੀ ਗੈਸ ਦੀ ਬਦਬੂ ਆਉਂਦੀ ਹੈ ਜਾਂ ਕਿਸੇ ਐਮਰਜੈਂਸੀ ਦਾ ਸ਼ੱਕ ਹੈ, ਤਾਂ ਹੁਣੇ ਖੇਤਰ ਛੱਡ ਦਿਓ ਅਤੇ 9-1-1 ‘ਤੇ ਕਾਲ ਕਰੋ। 

 ਜੇਕਰ ਤੁਸੀਂ ਬਿਜਲੀ ਦੀਆਂ ਡਿੱਗੀਆਂ ਤਾਰਾਂ ਦੇਖਦੇ ਹੋ, ਤਾਂ ਦੂਰ ਰਹੋ। ਆਪਣੀ ਕਾਰ ਜਾਂ ਘਰ ਤੋਂ ਬਾਹਰ ਨਾ ਨਿਕਲੋ। 9-1-1 ‘ਤੇ ਕਾਲ ਕਰੋ। ਫਿਰ PG&E ਨੂੰ 1-800-743-5000 ਤੇ ਕਾਲ ਕਰੋ।

 

24-ਘੰਟੇ ਲਈ ਗਾਹਕ ਸੇਵਾ ਲਾਈਨ: 1-877-660-6789

24-ਘੰਟੇ ਲਈ ਬਿਜਲੀ ਕਟੌਤੀ ਬਾਲੇ ਜਾਣਕਾਰੀ ਲਈ ਲਾਈਨ: 1-800-PGE-5002 (1-800-743-5002)

ਕੀ ਤੁਹਾਨੂੰ ਜੰਗਲ ਦੀ ਅੱਗ ਤੋਂ ਬਾਅਦ ਆਪਣੇ ਘਰ ਜਾਂ ਕਾਰੋਬਾਰ ਨੂੰ ਦੁਬਾਰਾ ਬਣਾਉਣ ਵਿੱਚ ਮਦਦ ਦੀ ਲੋੜ ਹੈ?

 

ਸਾਡਾ Building and Renovation Services Department ਜੰਗਲ ਦੀ ਅੱਗ ਦੁਆਰਾ ਪ੍ਰਭਾਵਿਤ ਗਾਹਕਾਂ ਨਾਲ ਸਿੱਧਾ ਕੰਮ ਕਰਦਾ ਹੈ। ਜੇਕਰ ਤੁਹਾਨੂੰ ਆਪਣੇ ਘਰ ਜਾਂ ਕਾਰੋਬਾਰ ਦੀ ਮੁਰੰਮਤ ਜਾਂ ਮੁੜ ਉਸਾਰੀ ਲਈ ਮਦਦ ਦੀ ਲੋੜ ਹੈ ਤਾਂ ਜਿੰਨੀ ਜਲਦੀ ਹੋ ਸਕੇ PG&E ਨਾਲ ਸੰਪਰਕ ਕਰਨਾ ਮਹੱਤਵਪੂਰਨ ਹੈ।

 

ਅਸਥਾਈ ਬਿਜਲੀ ਵਾਪਸ ਲਿਆਉਣਾ ਅਤੇ ਬਾਅਦ ਵਿੱਚ ਸਥਾਈ ਬਿਜਲੀ ਬਹਾਲ ਕਰਨਾ

 

ਪ੍ਰਕਿਰਿਆ ਨੂੰ ਸ਼ੁਰੂ ਕਰਨ ਲਈ 1-877-743-7782 'ਤੇ ਕਾਲ ਕਰੋ ਜਾਂ “ਤੁਹਾਡੇ ਪ੍ਰੋਜੈਕਟਸ” ਰਾਹੀਂ ਇੱਕ ਅਰਜ਼ੀ ਜਮ੍ਹਾਂ ਕਰੋ।

 

ਬਿਜਲੀ ਲਈ ਅਰਜ਼ੀ ਦੇਣਾ ਇੱਕ ਬਹੁ-ਪੜਾਅ ਪ੍ਰਕਿਰਿਆ ਹੈ ਜਿਸ ਵਿੱਚ ਸਮਾਂ ਲੱਗਦਾ ਹੈ। ਨਿਮਨਲਿਖਤ ਦਸਤਾਵੇਜ਼ PG&E ਅਤੇ ਗਾਹਕ ਦੋਵਾਂ ਦੀਆਂ ਜ਼ਿੰਮੇਵਾਰੀਆਂ ਦੀ ਰੂਪਰੇਖਾ ਦੱਸਦੇ ਹਨ।

 

Natural disaster rebuilding brochure (PDF)

Summary of the application process for temporary & permanent power (PDF)

Service guide (PDF)

ਜੰਗਲ ਦੀ ਅੱਗ ਤੋਂ ਬਾਅਦ ਗੈਸ ਅਤੇ ਬਿਜਲੀ ਸੇਵਾ ਬਹਾਲ ਕਰਨਾ

 

 

ਬਿਜਲੀ ਬਹਾਲ ਕਰਨਾ

ਇੱਕ ਵਾਰ PG&E ਕਰੂ ਇੱਕ ਖੇਤਰ ਵਿੱਚ ਦਾਖਲ ਹੋਣ ਲਈ ਪਹਿਲੇ ਉੱਤਰਦਾਤਾ ਕੋਲੋਂ ਇਜਾਜ਼ਤ ਲੈ ਲੈਂਦੇ ਹਨ, ਉਹ ਮੁਲਾਂਕਣ, ਮੁਰੰਮਤ ਅਤੇ ਬਹਾਲੀ ਦੀ ਪ੍ਰਕਿਰਿਆ ਸ਼ੁਰੂ ਕਰਦੇ ਹਨ।

 

  • ਜਦੋਂ ਸੁਰੱਖਿਅਤ ਹੋਵੇ, ਤਾਂ ਪਹਿਲਾ ਕਦਮ ਨੁਕਸਾਨ ਦਾ ਮੁਲਾਂਕਣ ਕਰਨਾ ਹੁੰਦਾ ਹੈ। ਆਮ ਤੌਰ ‘ਤੇ, ਇਹ 12 ਤੋਂ 24 ਘੰਟਿਆਂ ਵਿੱਚ ਹੁੰਦਾ ਹੈ।
  • PG&E ਕਰਮਚਾਰੀ PG&E ਸੁਵਿਧਾਵਾਂ (ਖੰਭੇ, ਟਾਵਰ ਅਤੇ ਕੰਡਕਟਰ) ਦੀ ਮੁਰੰਮਤ ਕਰਨ ਲਈ ਕੰਮ ਕਰਕੇ ਖੇਤਰ ਨੂੰ ਇਲੈਕਟ੍ਰਿਕ ਸੇਵਾਵਾਂ ਪ੍ਰਾਪਤ ਕਰਨ ਲਈ ਸੁਰੱਖਿਅਤ ਬਣਾਉਣ ਲਈ ਸਾਈਟ 'ਤੇ ਹੋਣਗੇ।
  • ਕਿਸੇ ਵੀ ਲੋੜੀਂਦੀ ਮੁਰੰਮਤ ਕਰਨ ਲਈ ਲੋੜੀਂਦੇ ਸਮੇਂ ਦੇ ਆਧਾਰ ‘ਤੇ, ਬਹਾਲੀ ਦਾ ਅੰਦਾਜ਼ਨ ਸਮਾਂ ਸਥਾਪਿਤ ਕੀਤਾ ਜਾਂਦਾ ਹੈ ਅਤੇ ਗਾਹਕ ਨੂੰ ਦੱਸਿਆ ਜਾਂਦਾ ਹੈ।
  • ਜੇਕਰ ਕਿਸੇ ਘਰ ਜਾਂ ਕਾਰੋਬਾਰ ਨੂੰ ਇੰਨਾ ਨੁਕਸਾਨ ਹੋਇਆ ਹੈ ਕਿ ਸੇਵਾ ਨੂੰ ਸੁਰੱਖਿਅਤ ਢੰਗ ਨਾਲ ਬਹਾਲ ਕਰਨਾ ਸੰਭਵ ਨਹੀਂ ਹੈ, ਤਾਂ ਸੇਵਾ ਨੂੰ ਬਹਾਲ ਕਰਨ ਤੋਂ ਪਹਿਲਾਂ ਗਾਹਕ ਦੁਆਰਾ ਮੁਰੰਮਤ ਨੂੰ ਪੂਰਾ ਕਰਨ ਦੀ ਲੋੜ ਹੋਵੇਗੀ।

 

ਗੈਸ ਸੇਵਾ ਨੂੰ ਬਹਾਲ ਕਰਨਾ

ਇੱਕ ਵਾਰ PG&E ਕਰੂ ਨੂੰ ਇੱਕ ਖੇਤਰ ਵਿੱਚ ਦਾਖਲ ਹੋਣ ਲਈ ਪਹਿਲੇ ਉੱਤਰਦਾਤਾ ਕੋਲੋਂ ਇਜਾਜ਼ਤ ਮਿਲ ਗਈ ਹੈ, ਉਹ ਗੈਸ ਦੇ ਬੁਨਿਆਦੀ ਢਾਂਚੇ ਦਾ ਮੁਲਾਂਕਣ ਸ਼ੁਰੂ ਕਰਦੇ ਹਨ।

 

  • ਮੁਲਾਂਕਣ ਤੁਰੰਤ ਸ਼ੁਰੂ ਹੋ ਸਕਦੇ ਹਨ ਅਤੇ ਆਮ ਤੌਰ 'ਤੇ 24 ਘੰਟਿਆਂ ਦੇ ਅੰਦਰ ਪੂਰੇ ਹੋ ਜਾਂਦੇ ਹਨ।
  • ਕੁਦਰਤੀ ਗੈਸ ਨੂੰ ਲਾਈਨ ਵਿੱਚ ਮੁੜ ਸਪਲਾਈ ਕੀਤੇ ਜਾਣ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਹਵਾ ਨੂੰ ਹਟਾਉਣ ਅਤੇ ਫਿਰ ਸੁਰੱਖਿਅਤ ਢੰਗ ਨਾਲ ਘਰਾਂ ਜਾਂ ਕਾਰੋਬਾਰਾਂ ਵਿੱਚ ਪਹੁੰਚਾਉਣ ਲਈ ਪਾਈਪਲਾਈਨ ਪ੍ਰਣਾਲੀ ਨੂੰ ਸਾਫ਼ ਕੀਤਾ ਜਾਣਾ ਚਾਹੀਦਾ ਹੈ।
  • ਸਾਫ਼ ਕਰਨ ਦੀ ਪ੍ਰਕਿਰਿਆ ਲਈ ਗੈਸ ਮੀਟਰ ਤੱਕ ਪਹੁੰਚ ਕਰਨ ਲਈ ਗੈਸ ਟੈਕਨੀਸ਼ੀਅਨ ਦੁਆਰਾ ਸਾਈਟ 'ਤੇ ਜਾਣ ਦੀ ਲੋੜ ਹੁੰਦੀ ਹੈ।
  • PG&E ਕਰਮਚਾਰੀਆਂ ਨੂੰ ਫਿਰ ਮੀਟਰ ਚਾਲੂ ਕਰਨ, ਸੁਰੱਖਿਆ ਜਾਂਚਾਂ ਕਰਨ ਅਤੇ ਸੁਰੱਖਿਅਤ ਸੰਚਾਲਨ ਲਈ ਪਾਇਲਟ ਲਾਈਟਾਂ ਨੂੰ ਮੁੜ ਚਾਲੂ ਕਰਨ ਲਈ ਦੂਜੀ ਵਾਰ ਹਰ ਇੱਕ ਘਰ ਜਾਂ ਕਾਰੋਬਾਰ ਦਾ ਦੌਰਾ ਕਰਨਾ ਪਵੇਗਾ। ਅਜਿਹਾ ਹੋਣ ਲਈ ਹਰੇਕ ਟਿਕਾਣੇ 'ਤੇ ਗਾਹਕ ਮੌਜੂਦ ਹੋਣੇ ਚਾਹੀਦੇ ਹਨ।
  • ਸਥਾਨਕ ਕਾਨੂੰਨ ਲਾਗੂ ਕਰਨ ਵਾਲੇ ਇਹ ਨਿਰਧਾਰਿਤ ਕਰਦੇ ਹਨ ਕਿ ਖੇਤਰਾਂ ਨੂੰ ਕਦੋਂ ਲੋਕਾਂ ਨਾਲ ਮੁੜ-ਭਰਿਆ ਜਾ ਸਕਦਾ ਹੈ।
  • ਜੇਕਰ ਤੁਸੀਂ ਆਪਣੀ ਸੰਪੱਤੀ 'ਤੇ ਵਾਪਸ ਆਉਂਦੇ ਹੋ ਅਤੇ ਤੁਹਾਡੇ ਕੋਲ ਗੈਸ ਸੇਵਾ ਨਹੀਂ ਹੈ, ਤਾਂ PG&E ਨੂੰ 1-877-660-6789 ‘ਤੇ ਕਾਲ ਕਰੋ। ਅਸੀਂ ਜਿੰਨੀ ਜਲਦੀ ਹੋ ਸਕੇ ਤੁਹਾਡੀ ਸੇਵਾ ਨੂੰ ਮੁੜ ਬਹਾਲ ਕਰਨ ਲਈ ਕੰਮ ਕਰਾਂਗੇ।

ਗੈਸ ਸੁਰੱਖਿਆ ਬਾਰੇ ਜਾਣੋ

 

PG&E ਪਛਾਣ ਪੱਤਰ ਬਾਰੇ ਪੁੱਛੋ

ਸਾਡੇ ਕਰਮਚਾਰੀ ਅਤੇ ਠੇਕੇਦਾਰ PG&E ਦਾ ਪਛਾਣ ਪੱਤਰ ਆਪਣੇ ਨਾਲ ਰੱਖਦੇ ਹਨ ਅਤੇ ਹਮੇਸ਼ਾ ਤੁਹਾਨੂੰ ਇਹ ਦਿਖਾਉਣ ਲਈ ਤਿਆਰ ਹੁੰਦੇ ਹਨ।

ਤੁਹਾਡੇ ਘਰ ਅੰਦਰ ਆਉਣ ਲਈ PG&E ਪ੍ਰਤੀਨਿਧੀ ਹੋਣ ਦਾ ਦਾਅਵਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਇਜਾਜ਼ਤ ਦੇਣ ਤੋਂ ਪਹਿਲਾਂ ਪ੍ਰਮਾਣਿਕ ਪਛਾਣ-ਪੱਤਰ ਦਿਖਾਉਣ ਲਈ ਕਹੋ।

ਜੇਕਰ PG&E ਕਰਮਚਾਰੀ ਹੋਣ ਦਾ ਦਾਅਵਾ ਕਰਨ ਵਾਲੇ ਕਿਸੇ ਵਿਅਕਤੀ ਕੋਲ ਪਛਾਣ-ਪੱਤਰ ਹੈ ਅਤੇ ਤੁਸੀਂ ਫਿਰ ਵੀ ਅਸਹਿਜ ਮਹਿਸੂਸ ਕਰਦੇ ਹੋ, ਤਾਂ ਤੁਹਾਡੇ ਭਾਈਚਾਰੇ ਵਿੱਚ PG&E ਦੀ ਮੌਜੂਦਗੀ ਦੀ ਪੁਸ਼ਟੀ ਕਰਨ ਲਈ PG&E ਦੀ ਗਾਹਕ ਸੇਵਾ ਲਾਈਨ ਨੂੰ 1-877-660-6789 ‘ਤੇ ਕਾਲ ਕਰੋ।

ਹੋਰ ਕਟੌਤੀਆਂ ਅਤੇ ਸੁਰੱਖਿਆ ਸਰੋਤ

ਭਾਈਚਾਰਕ ਸਰੋਤ ਕੇਂਦਰ

ਜਨਤਕ ਸੁਰੱਖਿਆ ਲਈ ਬਿਜਲੀ ਬੰਦ ਕਰਨ (Public Safety Power Shutoff, PSPS) ਦੌਰਾਨ ਗਾਹਕਾਂ ਨੂੰ ਸਹਾਇਤਾ ਪ੍ਰਦਾਨ ਕਰਨਾ।

ਸੰਕਟਕਾਲੀਨ ਯੋਜਨਾ

ਅਚਾਨਕ ਵਾਪਰੀਆਂ ਘਟਨਾਵਾਂ ਲਈ ਤਿਆਰੀ ਕਰਕੇ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖੋ।